Punjabi Singer Karan Aujla ਬਣੇ Global Star, ਜਿੱਤਿਆ ਟਿਕ ਟੋਕ ‘Juno ‘ ਦਾ ਅਵਾਰਡ

 ਪੰਜਾਬੀ ਗਾਇਕ ਕਰਨ ਔਜਲਾ ਨੇ ਟਿਕ ਟੋਕ ਜੂਨੋ ਦਾ ਅਵਾਰਡ ਆਪਣੇ ਨਾਂਅ ਕੀਤਾ ਹੈ। ਇਹ ਅਵਾਰਡ ਸ਼ੋਅ ਕੈਨੇਡੀਅਨ ਅਕੈਡਮੀ ਆਫ਼ ਰਿਕਾਰਡਿੰਗ ਆਰਟਸ ਐਂਡ ਸਾਇੰਸਿਜ਼ ਨੇ ਡਾਊਨਟਾਊਨ ਟੋਰਾਂਟੋ ਵਿੱਚ ਆਯੋਜਿਤ ਕੀਤਾ ਗਿਆ।ਦੱਸ ਦੇਈਏ ਕਿ ਬੀਤੇ ਦਿਨੀਂ ਯਾਨੀ 24 ਮਾਰਚ ਨੂੰ ਕਲਾਕਾਰ ਵੱਲੋਂ ਯੂਨੋ ਅਵਾਰਡਸ ਵਿੱਚ ਪਰਫਾਰਮ ਕੀਤਾ ਗਿਆ। ਇਸਦੇ ਨਾਲ ਕਲਾਕਾਰ ਜੂਨੋਸ ਵਿੱਚ ਪਰਫਾਰਮ ਕਰਨ ਵਾਲੇ ਕਾਫੀ ਸਿਤਾਰਿਆਂ ਵਿੱਚ ਆਪਣਾ ਨਾਂਅ ਦਰਜ ਕਰ ਲਿਆ ਹੈ ਕਰਨ ਔਜਲਾ ਨੇ ਇਸ ਐਵਾਰਡ ਸ਼ੋਅ ਦੀ ਕਲਿੱਪ ਆਪਣੇ ਫੈਨਜ਼ ਨਾਲ

ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ। ਇਸਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਕੈਪਸ਼ਨ ‘ਚ ਲਿਖਿਆ LOOK WHAT WE DID !!!!! My people kept it real. …ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਹੀ ਕਰਨ ਔਜਲਾ ਦਾ ਨਾਂਅ ਲਿਆ ਗਿਆ ਸਾਰੀਆਂ ਨੇ ਉਨ੍ਹਾਂ ਦਾ ਸਟੇਜ ‘ਤੇ ਤਾੜੀਆਂ ਦੇ ਨਾਲ ਸਵਾਗਤ ਕੀਤਾ। ਐਵਾਰਡ ਲੈਣ ਤੋਂ ਬਾਅਦ ਸਟੇਜ਼ ਉੱਤੇ ਖੜ੍ਹੇ ਕਰਨ ਔਜਲਾ ਭਾਵੁਕ ਨਜ਼ਰ ਆਏ। ਉਨ੍ਹਾਂ ਨੇ ਇਸ ਵੱਡੀ ਉਪਲੱਬਧੀ ਦਾ ਸਿਹਰਾ ਆਪਣੇ ਪ੍ਰਸ਼ੰਸਕਾਂ ਸਣੇ ਪਰਿਵਾਰ ਨੂੰ ਦਿੱਤਾ। ਔਜਲਾ ਨੇ ਆਪਣੇ ਸਾਥੀਆਂ ਸੰਦੀਪ,ਈਕੀ ਸਮੇਤ ਹੋਰ ਕਈ ਨਾਂਅ

ਵੀ ਲਏ ਜੋ ਉਨ੍ਹਾਂ ਨਾਲ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਅਤੇ ਫੈਨਜ਼ ਦਾ ਵੀ ਧੰਨਵਾਦ ਕੀਤਾ । ਅਤੇ ਅਖੀਰ ਵਿੱਚ ਵਾਹਿਗੁਰੂ ਦਾ ਵੀ ਧੰਨਵਾਦ ਕਰਦੇ ਹੋਏ ਨਜ਼ਰ ਆਏ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਲਾਕਾਰ ਵੱਲੋਂ ਆਪਣੇ ਮਾਤਾ ਅਤੇ ਪਿਤਾ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਸੀ। ਇਸ ਵਿੱਚ ਉਨ੍ਹਾਂ ਦੇ ਮਾਤਾ ਅਤੇ ਪਿਤਾ ਦੀ ਤਸਵੀਰ ਨਾਲ ਭਾਵੁਕ ਕੈਪਸ਼ਨ ਲਿਖੀ ਗਈ ਸੀ। ਜਿਸ ਵਿੱਚ ਉਨ੍ਹਾਂ ਕਿਹਾ ਕਿ ਕਾਸ਼ ਉਹ ਇੱਥੇ ਹੁੰਦੇ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *