Pankaj Udhas ਦੀ ਮ੍ਰਿਤਕ ਦੇਹ ਨੂੰ ਲਿਆਂਦਾ ਘਰ, ਪਰਿਵਾਰ ਦੀਆਂ ਅੱਖਾਂ ਹੋਈਆਂ ਨਮ

ਬੀਤੇ ਦਿਨ ਮਸ਼ਹੂਰ ਗਜ਼ਲ ਗਾਇਕ ਪੰਕਜ ਉਧਾਸ (Pankaj Udhas) ਦਾ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦਾ ਅੰਤਿਮ ਸਸਕਾਰ (pankaj udhas funeral ) ਅੱਜ ਕੀਤਾ ਜਾਵੇਗਾ । ਜਿਸ ਬਾਰੇ ਉਨ੍ਹਾਂ ਦੀ ਧੀ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ । ਉਨ੍ਹਾਂ ਦੀ ਧੀ ਨਾਯਾਬ ਨੇ ਲਿਖਿਆ ‘ਪਦਮਸ਼੍ਰੀ ਪੰਕਜ ਉਧਾਸ ਦੀ ਪਿਆਰ ਭਰੀ ਯਾਦ ‘ਚ, ਬਹੁਤ ਹੀ ਭਾਰੇ ਮਨ ਦੇ ਨਾਲ, ਅਸੀਂ ਤੁਹਾਨੂੰ ਲੰਮੀ ਬੀਮਾਰੀ ਦੇ ਕਾਰਨ 26 ਫਰਵਰੀ 2024  ਨੂੰ ਉਨ੍ਹਾਂ ਦੇ ਦਿਹਾਂਤ ਦੀ ਖਬਰ ਦਿੰਦੇ ਹੋਏ ਦੁਖੀ ਹਾਂ। ਉਨ੍ਹਾਂ ਦਾ ਅੰਤਿਮ ਸਸਕਾਰ ਮੰਗਲਵਾਰ, 27  ਫਰਵਰੀ

ਨੂੰ ਦੁਪਹਿਰ ਤਿੰਨ ਤੋਂ ਪੰਜ ਵਜੇ ਤੱਕ ਹੋਵੇਗਾ। ਸਥਾਨ ਹਿੰਦੂ ਸ਼ਮਸ਼ਾਨ, ਵਰਲੀ ਮੁੰਬਈ ਲੈਂਡਮਾਰਕ ਓਪੋਜਿਟ, ਫੋਰ ਸੀਜ਼ਨਸ : ਡਾਕਟਰ ਈ ਮਿਊਜ਼ ਰੋਡ ਵਰਲੀ,ਉਧਾਸ ਪਰਿਵਾਰ’।ਪੰਕਜ ਉਧਾਸ ਦੇ ਅੰਤਿਮ ਦਰਸ਼ਨਾਂ ਦੇ ਲਈ ਉਨ੍ਹਾਂ ਦੀ ਮ੍ਰਿਤਕ ਦੇਹ ਘਰ ਲਿਆਂਦੀ ਜਾਵੇਗੀ । ਜਿੱਥੇ ਉਨ੍ਹਾਂ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਉਨ੍ਹਾਂ ਦੇ ਚਾਹੁਣ ਵਾਲੇ ਕਰ ਸਕਣਗੇ । ਦੱਸ ਦਈਏ ਕਿ ਬੀਤੇ ਦਿਨ ਪੰਕਜ ਉਧਾਸ ਦਾ ਦਿਹਾਂਤ ਹੋ ਗਿਆ ਸੀ ।ਉਹ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ ।ਮਰਹੂਮ ਗਾਇਕ ਦੀ ਧੀ ਨੇ ਇਸ ਬਾਰੇ ਬੀਤੇ ਦਿਨ ਇੱਕ ਪੋਸਟ ਸਾਂਝੀ ਕਰਦੇ ਹੋਏ

ਜਾਣਕਾਰੀ ਦਿੱਤੀ ਸੀ।ਉਨ੍ਹਾਂ ਦੇ ਘਰ ਅਫਸੋਸ ਪ੍ਰਗਟ ਕਰਨ ਦੇ ਲਈ ਕਈ ਫ਼ਿਲਮੀ ਹਸਤੀਆਂ ਅਤੇ ਸੰਗੀਤ ਜਗਤ ਦੇ ਨਾਲ ਜੁੜੇ ਕਲਾਕਾਰ ਪਹੁੰਚ ਰਹੇ ਹਨ । ਪੰਕਜ ਉਧਾਸ ਨੂੰ ਯਾਦ ਕਰਦੇ ਹੋਏ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ ।ਅਨੂਪ ਜਲੋਟਾ ਨੇ ਭਾਵੁਕ ਹੁੰਦੇ ਹੋਏ ਗਾਇਕ ਦੇ ਬਿਤਾਏ ਪਲਾਂ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਏ ਐੱਨ ਆਈ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ‘ਮੈਂ ਆਪਣਾ ਦੋਸਤ ਗੁਆ ਦਿੱਤਾ ਹੈ।ਲੋਕਾਂ ਨੇ ਪੰਕਜ  ਨੂੰ ਗੁਆ ਦਿੱਤਾ । ਪੰਕਜ, ਤਲਤ ਅਜੀਜ਼ ਅਤੇ ਮੇਰੀ ਤਿੱਕੜੀ ਹੁੰਦੀ ਸੀ।ਅਸੀਂ ਇੱਕਠਿਆਂ ਕਈ ਸੰਗੀਤ ਪ੍ਰੋਗਰਾਮ ਕੀਤੇ ਸਨ।ਉਨ੍ਹਾਂ ਦੇ ਦਿਹਾਂਤ ਕਾਰਨ ਮੈਨੂੰ ਬਹੁਤ ਧੱਕਾ ਲੱਗਿਆ ਹੈ। ਉਨ੍ਹਾਂ ਨੇ ਗਜ਼ਲ ਨੁੰ ਘਰ-ਘਰ ਪਹੁੰਚਾਇਆ ਅਤੇ ਲੋਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਸੀ ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

 

 

 

 

Leave a Reply

Your email address will not be published. Required fields are marked *