Jalandhar ’ਚ ਹੋਇਆ ਅਨੋਖਾ ਵਿਆਹ, ਹੈਲੀਕਾਪਟਰ ’ਚ ਲਾੜੀ ਵਿਆਹੁਣ ਗਿਆ ਲਾੜਾ

ਹਰ ਇਨਸਾਨ ਵਿਆਹ ਕੁਝ ਵੱਖਰੇ ਢੰਗ ਨਾਲ ਕਰਨ ਦੀ ਸੋਚਦਾ ਹੈ ਤੇ ਆਪਣੇ ਵਿਆਹ ਨੂੰ ਖਾਸ ਬਣਾਉਣ ਲਈ ਕੁਝ ਹਟ ਕੇ ਪਲਾਨਿੰਗ ਕਰਦਾ ਹੈ। ਇਸ ਲਈ ਕੋਈ ਵਧੀਆ ਤੋਂ ਵਧੀਆ ਗੱਡੀ ਲੈ ਕੇ ਜਾਂਦਾ ਹੈ ਤਾਂ ਕੋਈ ਹਾਈਫਾਈ ਬੈਂਡ ਲੈ ਕੇ ਲਾੜੀ ਨੂੰ ਲੈਣ ਲਈ ਪਹੁੰਚਦਾ ਹੈ ਪਰ ਜਲੰਧਰ ਦੇ ਨੇੜਲੇ ਪਿੰਡ ਬਾਠ ਕਲਾਂ ਦਾ ਵਿਅਕਤੀ ਆਪਣੇ 17 ਸਾਲ ਪੁਰਾਣੇ ਪਿਆਰ ਨੂੰ ਪ੍ਰਵਾਨ ਚੜ੍ਹਾਉਣ ਲਈ ਹੈਲੀਕਾਪਟਰ ਰਾਹੀਂ ਸ਼ਹਿਰ ਦੇ ਇਕ ਪੈਲੇਸ ’ਚ ਪਹੁੰਚ ਗਿਆ।

ਦਰਅਸਲ ਜਲੰਧਰ ਦੇ ਢਿੱਲਵਾਂ ’ਚ ਇਕ ਵਿਆਹ ਸਮਾਰੋਹ ਦੌਰਾਨ ਲਾੜੇ ਨੇ ਹੈਲੀਕਾਪਟਰ ਰਾਹੀਂ ਐਂਟਰੀ ਕੀਤੀ, ਜਿਸ ਨੂੰ ਦੇਖ ਕੇ ਸਾਰੇ ਲੋਕ ਹੈਰਾਨ ਰਹਿ ਗਏ। ਕਹਿੰਦੇ ਹਨ ਕਿ ਪਿਆਰ ਜੇਕਰ ਸੱਚਾ ਹੋਵੇ ਤਾਂ ਆਪਣੇ ਪਿਆਰ ਨੂੰ ਪਾਉਣ ਲਈ ਕੁਝ ਤਾਂ ਵੱਖਰਾ ਕਰਨਾ ਪੈਂਦਾ ਹੈ ਤਾਂ ਅਜਿਹਾ ਹੀ ਕੁਝ ਅਲੱਗ ਕਰ ਕੇ ਦਿਖਾਇਆ ਨਕੋਦਰ ਦੇ ਬਾਠ ਕਲਾਂ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਨੇ। ਜੀ ਹਾਂ, ਜਲੰਧਰ ਦੇ ਢਿੱਲਵਾਂ ’ਚ ਸਥਿਤ ਇਕ ਰਿਜ਼ਾਰਟ ’ਚ ਲਾੜੇ ਦੀ ਹੈਲੀਕਾਪਟਰ ‘ਚ ਹੋਈ ਐਂਟਰੀ ਨੂੰ ਦੇਖ ਕੇ ਇਲਾਕੇ ਦੇ ਲੋਕ ਦੇਖਦੇ ਹੀ ਰਹਿ ਗਏ। ਹੈਲੀਕਾਪਟਰ ਦੇ ਉਤਰਦੇ

ਹੀ ਲਾੜੇ ਦਾ ਬੜੇ ਚਾਵਾਂ ਨਾਲ ਸਹੁਰਾ ਪਰਿਵਾਰ ਵੱਲੋਂ ਸਵਾਗਤ ਕੀਤਾ ਗਿਆ। ਇਲਾਕੇ ’ਚ ਹੈਲੀਕਾਪਟਰ ਉਤਰਦਾ ਦੇਖ ਲੋਕ ਪਹਿਲਾਂ ਤਾਂ ਹੈਰਾਨ ਹੋਏ। ਲਾੜੇ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਦੋਵਾਂ ਵਿਚਕਾਰ ਲਗਭਗ 17 ਪਿਆਰ ਤੋਂ ਸਾਲਾਂ ਤੋਂ ਚੱਲ ਰਿਹਾ ਸੀ, ਜੋ ਕਿ ਪ੍ਰਵਾਨ ਚੜ੍ਹ ਗਿਆ। ਸੁਖਵਿੰਦਰ ਸਿੰਘ ਪੇਸ਼ੇ ਤੋਂ ਇਕ ਬਿਜ਼ਨੈੱਸਮੈਨ ਹੈ, ਦਾ ਜਲੰਧਰ ਦੇ ਢਿੱਲਵਾਂ ’ਚ ਸਥਿਤ ਇਕ ਰਿਜ਼ਾਰਟ ’ਚ ਵਿਆਹ ਸੀ। ਉੱਥੇ ਲਾੜੀ ਵੀ ਆਪਣੇ ਲਾੜੇ ਦੀ ਇਸ ਤਰ੍ਹਾਂ ਦੀ ਐਂਟਰੀ ਨੂੰ ਦੇਖ ਕੇ ਫੁੱਲੀ ਨਾ ਸਮਾਈ। ਉਥੇ ਹੀ, ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦਿਲੋਂ ਖਵਾਹਿਸ਼ ਸੀ ਕਿ ਉਨ੍ਹਾਂ ਦਾ ਬੇਟਾ ਹੈਲੀਕਾਪਟਰ ’ਚ ਆਪਣੀ ਲਾੜੀ ਨੂੰ ਲੈਣ ਜਾਵੇ, ਜੋ ਕਿ ਉਸ ਨੇ ਪੂਰੀ ਕਰ ਦਿਖਾਈ ਹੈ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *