ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵੱਲੋਂ ਸ਼ੁਰੂ ਕੀਤੀ ਨੰਨੀ ਛਾਂ ਫਾਊਂਡੇਸ਼ਨ ਵੱਲੋਂ ਪਿੰਡਾਂ ਵਿੱਚ ਸਿਲਾਈ ਸੈਂਟਰ ਸ਼ੁਰੂ ਕੀਤੇ ਸਨ ਅਤੇ ਜਿਨਾਂ ਕੁੜੀਆਂ ਨੇ ਇਹ ਸਿਲਾਈ ਸੈਂਟਰਾਂ ਵਿੱਚੋਂ ਸਿਖਲਾਈ ਪ੍ਰਾਪਤ ਕਰਨ ਲਈ ਸੀ। ਉਹਨਾਂ ਨੂੰ ਅੱਜ ਬਾਦਲ ਵਿਖੇ ਖੁੱਲੇ ਸਿਖਲਾਈ ਸੈਂਟਰ ਵਿਖੇ ਉਹਨਾਂ ਲੜਕੀਆਂ ਨੂੰ ਮਸ਼ੀਨਾਂ ਦਿੱਤੀਆਂ ਜਿਨਾਂ ਨੇ ਛੇ ਮਹੀਨਿਆਂ ਦੀ ਸਿਖਲਾਈ ਪੂਰੀ ਕਰ ਲਈ ਸੀ। ਇਸ ਮੌਕੇ ਮੈਂਬਰ ਪਾਰਲੀਮੈਂਟ ਹਰਸਿਮਰਤ ਬਾਦਲ ਨੇ ਸਿਲਾਈ ਮਸ਼ੀਨ ਦੇ ਨਾਲ ਨਾਲ ਇਹਨਾਂ ਲੜਕੀਆਂ ਨੂੰ ਬੂਟੇ ਵੀ ਵੰਡੇ ਅਤੇ ਕਿਹਾ ਕਿ ਜਿੱਥੇ ਸਿਲਾਈ
ਮਸ਼ੀਨਾਂ ਤੁਹਾਨੂੰ ਆਤਮ ਨਿਰਭਰ ਕਰਨਗੀਆਂ ਉੱਥੇ ਤੁਹਾਡੇ ਹੱਥੀ ਲਾਏ ਬੂਟਿਆ ਨੂੰ ਪਾਲਿਓ ਇਹ ਤੁਹਾਨੂੰ ਛਾਂ ਵੀ ਦੇਣਗੇ। ਇਸ ਮੌਕੇ ਸਾਂਸਦ ਨੇ ਲੜਕੀਆਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਅਤੇ ਉਹਨਾਂ ਵੱਲੋਂ ਤਿਆਰ ਕੀਤੇ ਲਹਿੰਗੇ, ਸੂਟ ਤੇ ਹੋਰ ਸਮਾਨ ਜੋ ਉਹਨਾਂ ਨੇ ਆਪਣੇ ਮਸ਼ੀਨਾਂ ਨਾਲ ਜਾਂ ਹੱਥੀ ਤਿਆਰ ਕੀਤਾ ਸੀ ਦੇਖਦਿਆਂ ਖੁਸ਼ੀ ਵੀ ਪ੍ਰਗਟ ਕੀਤੀ।ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੈਂਟਰਾਂ ਵਿੱਚ ਸਿਖਲਾਈ ਲੈ ਕੇ ਕੁੜੀਆਂ ਆਤਮ ਨਿਰਭਰ ਹੋ ਰਹੀਆਂ ਹਨ, ਜੋ ਉਹਨਾਂ ਲਈ ਸੰਤੁਸ਼ਟੀ ਅਤੇ ਖੁਸ਼ੀ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਬੇਟੀ ਬਚਾਓ ਬੇਟੀ ਪੜਾਓ ਦੇ
ਨਾਲ ਨਾਲ ਹੁਣ ਮੁੰਡੇ ਅਤੇ ਕੁੜੀ ਦੇ ਵਿੱਚ ਕੋਈ ਫਰਕ ਨਾ ਸਮਝੋ ਅਤੇ ਮੁੰਡੇ ਦੇ ਵਿਆਹ ਵਿੱਚ ਦਾਜ ਦਹੇਜ ਨਾ ਲੈਣ ਦੀ ਮੁਹਿੰਮ ਵੀ ਆਪਾਂ ਘਰ ਘਰ ਚਲਾਉਣੀ ਹੈ, ਜਿਸ ਨਾਲ ਕੁੜੀਆਂ ਦੀ ਇੱਜਤ ਹੋਰ ਵਧੂਗੀ ਅਤੇ ਕੁੜੀਆਂ ਆਪਣੇ ਪੈਰਾਂ ਉੱਤੇ ਖੁਦ ਕਮਾਈ ਕਰਕੇ ਮਾਣ ਪ੍ਰਾਪਤ ਕਰ ਰਹੀਆਂ ਹਨ। ਇਸ ਮੌਕੇ ਹਾਜ਼ਰ ਕੁੜੀਆਂ ਨੇ ਕਿਹਾ ਕਿ ਉਹ ਇਸ ਸੈਂਟਰ ਵਿੱਚੋ ਕੱਪੜਿਆਂ ਦੀ ਕਟਾਈ ਸਿਲਾਈ ਦਾ ਕੰਮ ਸਿੱਖ ਕੇ ਅਤੇ ਹੁਣ ਖੁਦ ਕਮਾਈ ਕਰਕੇ ਪੜ੍ਹਾਈ ਦਾ ਖਰਚਾ ਖੁਦ ਕਰ ਰਹੀਆਂ ਹਨ, ਜਿੰਨਾਂ ਕੁੜੀਆਂ ਨੂੰ ਮਸ਼ੀਨਾਂ ਮਿਲੀਆਂ ਉਹਨਾਂ ਨੇ ਧੰਨਵਾਦ ਅਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਹੁਣ ਹੋਰ ਵੀ ਜ਼ਿਆਦਾ ਪੈਸੇ ਕਮਾ ਸਕਣਗੀਆਂ ਅਤੇ ਆਪਣੀ ਪੜ੍ਹਾਈ ਅਤੇ ਹੋਰ ਨਿੱਜੀ ਖਰਚੇ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ