ਬਟਾਲਾ ਦੇ ਗੁਰੂ ਨਾਨਕ ਨਗਰ ਭੁੱਲਰ ਰੋਡ ਤੇ ਬੀਤੀ ਰਾਤ ਨੋਜਵਾਨ ਦਾ ਬੇਰਹਿਮੀ ਨਾਲ ਛੁਰੀਆ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੋਜਵਾਨ ਦੀ ਪਹਿਚਾਣ ਹਸਨ ਦੀਪ ਸਿੰਘ ਜਿਸ ਦੀ ਉਮਰ 22 ਸਾਲ ਹੈ ਦੇ ਤੌਰ ਤੇ ਹੋਈ ਹੈ।ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਆਰੋਪ ਹੈ ਕਿ ਨਸ਼ਾ ਕਰਨ ਵਾਲੇ ਕੁਝ ਨੌਜਵਾਨਾਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਉਹਨਾਂ ਦੇ ਪੁੱਤ ਦਾ ਕਤਲ ਕਰ ਦਿਤਾ ਹੈ। ਨੌਜਵਾਨ ਹਸਨਦੀਪ ਸਿੰਘ ਕਨੇਡਾ ਤੋਂ ਆਈ ਆਪਣੀ ਭੈਣ ਨੂੰ ਮਿਲਣ ਲਈ ਬਟਾਲਾ ਆਇਆ ਸੀ l
ਉਥੇ ਹੀ ਪ੍ਰਿਤਕ ਨੌਜਵਾਨ ਦੇ ਪਿਤਾ ਅਤੇ ਮਾਮੇ ਨੇ ਦੱਸਿਆ ਕਿ ਉਹਨਾਂ ਦੇ ਘਰ ਅੱਗੇ ਰੋਜ਼ਾਨਾ ਕੁਝ ਨੌਜਵਾਨ ਨਸ਼ਾ ਕਰਨ ਆਂਦੇ ਸੀ ਅਤੇ ਜਦ ਉਹਨਾਂ ਦੇ ਬੇਟੇ ਨੇ ਉਹਨਾਂ ਨੌਜਵਾਨਾਂ ਨੂੰ ਰੋਕਿਆ ਤਾ ਉਹ ਲੋਕ ਦਾਤਰ ਲੈਕੇ ਆ ਗਏ। ਉਸ ਵੇਲੇ ਤਾਂ ਹਸਨਦੀਪ ਨੇ ਭੱਜ ਕੇ ਆਪਣੀ ਜਾਨ ਬਚਾ ਲਈ ਲੇਕਿਨ ਬੀਤੀ ਰਾਤ ਜਦ ਹਸਨ ਰੋਜਾਨਾ ਦੀ ਤਰ੍ਹਾਂ ਕੁੱਤੇ ਨੂੰ ਰੋਟੀ ਪਾਉਣ ਲਈ ਗਿਆ ਤਾਂ ਓਥੇ ਖੜੇ ਕੁਝ ਹਥਿਆਰ ਬੰਦ ਲੋਕਾਂ ਨੇ ਹਸਨਦੀਪ ਤੇ ਹਮਲਾ ਕਰ ਦਿੱਤਾ। ਹਸਨ ਦੇ ਪਿਤਾ ਦੱਸਦੇ ਹਨ
ਕਿ ਉਹ ਵੀ ਬਾਹਰ ਨਿਕਲ ਜਦ ਬੇਟੇ ਨੂੰ ਬਚਾਉਣ ਲਈ ਅੱਗੇ ਹੋਏ ਤਾਂ ਉਹਨਾਂ ਤੇ ਵੀ ਹਮਲਾ ਕੀਤਾ ਗਿਆ। ਹਮਲੇ ਦੌਰਾਨ ਹਸਨਦੀਪ ਦੇ ਕਿਰਚ ਨਾਲ ਹਮਲੇ ਕੀਤੇ ਗਏ ਸਨ ਜਿਸ ਕਾਰਨ ਉਸਦੀ ਮੌਕੇ ਤੇ ਮੌਤ ਹੋ ਗਈ ।ਨੌਜਵਾਨ ਪੁੱਤਰ ਦੀ ਮੌਤ ਕਾਰਨ ਪਿੱਛੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਅਤੇ ਉਹ ਪ੍ਰਸ਼ਾਸ਼ਨ ਕੋਲੋਂ ਜਵਾਨ ਪੁੱਤ ਦੇ ਕਤਲ ਦੇ ਇਨਸਾਫ ਦੀ ਮੰਗ ਕਰ ਰਹੇ ਹਨ | ਉਥੇ ਹੀ ਇਸ ਮਾਮਲੇ ਚ ਬਟਾਲਾ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ