ਪੰਜਾਬ ਦੇ ਅੰਦਰ ਘਟਨਾਵਾਂ ਦਿਨੋਂ ਦਿਨ ਵਧ ਹੀ ਰਹੀਆਂ ਹਨ ।ਹਰ ਰੋਜ਼ ਪੰਜਾਬ ਦੇ ਅੰਦਰ ਇੱਕ ਨਵੀਂ ਘਟਨਾ ਦੇਖਣ ਨੂੰ ਮਿਲਦੀ ਹੈ ।ਇਨ੍ਹਾਂ ਘਟਨਾਵਾਂ ਦੀਆਂ ਵੀਡੀਓਜ਼ ਸਾਨੂੰ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਦੀਆਂ ਹਨ।ਪੰਜਾਬ ਦੇ ਅੰਦਰ ਲੁੱਟ ਖੋਹਾਂ ਬੱਚਿਆਂ ਨੂੰ ਅਗਵਾ ਕਰਨਾ ਤੇ ਕਿਸੇ ਬੰਦੇ ਨੂੰ ਗੋਲੀ ਮਾਰ ਕੇ ਮਾਰ ਦੇਣਾ ਇਕ ਆਮ ਹੀ ਗੱਲ ਹੋ ਗਈ ਹੈ।ਇਸ ਤਰ੍ਹਾਂ ਦੀ
ਹੀ ਇੱਕ ਹੋਰ ਘਟਨਾ ਪੰਜਾਬ ਤੋ ਹੀ ਆ ਰਹੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮੁੰਡਾ ਹਸਪਤਾਲ ਵਿੱਚ ਪਿਆ ਹੈ ਉਹ ਦੱਸ ਰਿਹਾ ਹੈ ਕਿ ਉਸ ਦੇ ਉੱਪਰ ਉਸ ਦੇ ਹੀ ਦੋਸਤ ਵੱਲੋਂ ਉਹਦੇ ਉੱਪਰ ਤੇਲ ਪਾ ਕੇ ਉਸ ਨੂੰ ਸਾੜ ਦਿੱਤਾ ਗਿਆ ।ਉਹ ਪੀਡ਼ਤ ਮੁੰਡਾ ਆਪਣਾ ਨਾਮ ਅਤੁਲ ਦੱਸ ਰਿਹਾ ਹੈ।ਇਹ ਅਤੁਲ ਨਾਮ ਦਾ ਮੁੰਡਾ ਸੰਗਰੂਰ ਦਾ
ਰਹਿਣ ਵਾਲਾ ਹੈ ।ਉਹ ਪੀਡ਼ਤ ਮੁੰਡਾ ਦੱਸ ਰਿਹਾ ਹੈ ਕਿ ਮੇਰੇ ਹੀ ਦੋਸਤ ਵੱਲੋਂ ਮੇਰੇ ਉਪਰ ਤੇਲ ਪਾ ਕੇ ਮੈਨੂੰ ਸਾੜ ਦਿੱਤਾ ਗਿਆ।ਜਿਸ ਮੁੰਡੇ ਨੇ ਉਸ ਉਪਰ ਤੇਲ ਪਾਇਆ ਹੈ ਉਹ ਪੀਡ਼ਤ ਮੁੰਡਾ ਉਸ ਦਾ ਨਾਮ ਜਸ ਦੱਸ ਰਿਹਾ ਹੈ।ਉਹ ਪੀਡ਼ਤ ਮੁੰਡਾ ਹੁਣ ਹਸਪਤਾਲ ਵਿੱਚ ਦਾਖ਼ਲ ਹੈ ਤੈ ਪੀਡ਼ਤ ਮੁੰਡਾ ਦੱਸ ਰਿਹਾ ਹੈ ਮੈਨੂੰ ਮੇਰੇ ਇੱਕ ਦੋਸਤ ਵੱਲੋਂ ਬਚਾਇਆ ਗਿਆ ਉਸ ਦਾ ਨਾਮ
ਰਾਣਾ ਹੈ । ਰਾਣਾ ਦਸ ਰਿਹਾ ਹੈ ਕਿ ਮੈਂ ਤੇ ਅਤੁਲ ਅਸੀਂ ਦੋਵੇਂ ਉੱਪਰ ਰੂਮ ਵਿੱਚ ਸੁੱਤੇ ਪਏ ਸੀ ਤਾਂ ਜੱਸ ਨੇ ਰੂਮ ਵਿੱਚ ਆ ਕੇ ਅਤੁਲ ਦੇ ਉਪਰ ਤੇਲ ਪਾ ਕੇ ਉਸ ਨੂੰ ਅੱਗ ਲਾ ਦਿੱਤੀ ।ਅੱਗ ਲੱਗਣ ਤੋਂ ਬਾਅਦ ਅਤੁਲ ਚੀਖਾਂ ਮਾਰ ਰਿਹਾ ਸੀ।ਰਾਣਾ ਦੱਸ ਰਿਹਾ ਸੀ ਕਿ ਮੈਨੇ ਅਤੁਲ ਦੇ ਉਪਰ ਕੰਬਲ ਪਾ ਕੇ ਉਸ ਦੀ ਅੱਗ ਬੁਝਾਈ ਅੱਗ ਬੁਝਾਉਣ ਤੋਂ ਮਗਰੋਂ ਉਸ ਨੂੰ ਪੌੜੀਆਂ ਤੋਂ
ਘੜੀਸ ਕੇ ਨੀਚੇ ਲੈ ਗਿਆ ਤਾਂ ਨੀਚੇ ਜਾ ਕੇ ਉਸ ਨੇ ਆਪਣੇ ਮਾਲਕ ਨੂੰ ਫੋਨ ਕੀਤਾ ਤਾਂ ਮਾਲਕ ਉਸਦਾ ਗੱਡੀ ਲੈ ਕੇ ਆ ਗਿਆ ਤੇ ਗੱਡੀ ਵਿਚ ਅਤੁਲ ਨੂੰ ਪਾ ਕੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ।ਰਾਣਾ ਦਸ ਰਿਹਾ ਸੀ ਕਿ ਇਹ ਸਾਰਾ ਮਾਮਲਾ ਇਕ ਕੁੜੀ ਦੇ ਚੱਕਰ ਵਿੱਚ ਹੋਇਆ ।ਜਦੋਂ ਇਸ ਮਾਮਲੇ ਦੀ ਖ਼ਬਰ ਪੁਲੀਸ ਨੂੰ ਦਿੱਤੀ ਗਈ ਤਾਂ ਪੁਲੀਸ
ਨੇ ਕਾਰਵਾਈ ਸ਼ੁਰੂ ਕਰ ਦਿੱਤੀ । ਪਰ ਪੁਲਸ ਵੱਲੋਂ ਹਾਲੇ ਤੱਕ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ।ਪੁਲਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਉਸ ਅਪਰਾਧੀ ਨੂੰ ਫਡ਼ਿਆ ਜਾਵੇਗਾ ।ਇਸ ਤਰ੍ਹਾਂ ਦੀਆਂ ਹੋਰ ਵੀ ਵੀਡਿਓਜ਼ ਹਨ ਜੋ ਅਕਸਰ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਤੇ ਕੁਮੈਂਟ ਜ਼ਰੂਰ ਕਰੋ ਧੰਨਵਾਦ।