ਪੰਜਾਬ ਦੇ ਅੰਦਰ ਘਟਨਾਵਾਂ ਦਿਨੋ ਦਿਨ ਵਧ ਰਹੀਆਂ ਹਨ ਹਰ ਰੋਜ਼ ਪੰਜਾਬ ਦੇ ਅੰਦਰ ਇੱਕ ਨਵੀਂ ਘਟਨਾ ਦੇਖਣ ਨੂੰ ਮਿਲਦੀ ਹੈ ਇਨ੍ਹਾਂ ਘਟਨਾਵਾਂ ਦੀਆਂ ਵੀਡੀਓ ਸਾਨੂੰ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਦੇ ਹਨ ਪੰਜਾਬ ਦੇ ਅੰਦਰ ਲੁੱਟ ਖੋਹਾਂ ਬੱਚਿਆਂ ਨੂੰ ਅਗਵਾ ਕਰਨਾ ਅਤੇ ਕਿਸੇ ਬੰਦੇ ਨੂੰ ਗੋਲੀ ਮਾਰ ਕੇ ਮਾਰ ਦੇਣਾ ਇਕ ਆਮ ਜਿਹੀ ਗੱਲ ਬਣ ਗਈ ਹੈ ।ਇਸ ਤਰ੍ਹਾਂ ਦੀ ਹੀ ਇਕ ਹੋਰ ਘਟਨਾ
ਜੋ ਪੰਜਾਬ ਤੋਂ ਹੀ ਆ ਰਹੀ ਹੈ ਜਿਸ ਵਿਚ ਪੁਲੀਸ ਦੱਸ ਰਹੀ ਹੈ ਕਿ ਦੋ ਵਿਅਕਤੀਆਂ ਵੱਲੋਂ ਇਕ ਵਿਅਕਤੀ ਦਾ ਕਤਲ ਕੀਤਾ ਗਿਆ ਹੈ ।ਜਿਸ ਵਿਅਕਤੀ ਦਾ ਕਤਲ ਹੋਇਆ ਉਸ ਵਿਅਕਤੀ ਦਾ ਨਾਮ ਰਮੇਸ਼ ਸੀ ।ਇਹ ਘਟਨਾ ਛੇ ਤੇ ਸੱਤ ਤਰੀਕ ਦੀ ਦੱਸੀ ਜਾ ਰਹੀ ਹੈ ਪੁਲਸ ਦਾ ਕਹਿਣਾ ਹੈ ਕਿ ਇਹ ਕਤਲ ਸਦਰ ਥਾਣੇ ਦੇ ਏਰੀਏ ਦੇ ਵਿਚ ਜਲੰਧਰ ਕਲੋਨੀ ਵਿਚ ਹੋਇਆ।ਪੁਲੀਸ ਦਾ ਕਹਿਣਾ
ਹੈ ਕਿ ਜਿਸ ਵਿਅਕਤੀ ਦਾ ਕਤਲ ਹੋਇਆ ਹੈ ਉਹ ਸੁਲਤਾਨਪੁਰ ਰੋਡ ਤੇ ਇਕ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ ਜਦੋਂ ਉਹ ਵਿਅਕਤੀ ਕੰਮ ਕਰਕੇ ਆਪਣੇ ਘਰ ਵੱਲ ਆ ਰਿਹਾ ਸੀ ਤਾਂ ਉਸ ਦੇ ਘਰੋਂ ਥੋੜ੍ਹੀ ਹੀ ਦੂਰ ਦੋ ਵਿਅਕਤੀਆਂ ਨੇ ਉਸ ਦੇ ਪੇਟ ਦੇ ਵਿੱਚ ਸੂਰੀਆ ਮਾਰ ਕੇ ਉਸਦਾ ਕਤਲ ਕਰ ਦਿੱਤਾ ।ਕਤਲ ਕਰਨ ਤੋਂ ਬਾਅਦ ਉਹ ਵਿਅਕਤੀ ਉਸ ਦੀ ਜੈਕੇਟ ਲੈ ਕੇ ਫ਼ਰਾਰ ਹੋ ਗਏ ।ਇਹ ਘਟਨਾ
ਅਠਾਸੀ ਫੁੱਟ ਰੋਡ ਤੇ ਹੋਈ ਹੈ ।ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਸੀ ਜਿਸ ਦੀ ਮਦਦ ਨਾਲ ਪੁਲੀਸ ਨੇ ਉਸ ਦੋ ਦੋਸ਼ੀਆਂ ਵਿਚੋਂ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ।ਪੁਲੀਸ ਦੱਸ ਰਹੀ ਹੈ ਕਿ ਜੋ ਅਸੀਂ ਇਕ ਵਿਅਕਤੀ ਗ੍ਰਿਫ਼ਤਾਰ ਕੀਤਾ ਹੈ ਨਾ ਤਾਂ ਇਹ ਬੋਲ ਸਕਦਾ ਹੈ ਤੇ ਨਾ ਹੀ ਸੁਣ ਸਕਦਾ ਹੈ।ਪੁਲਿਸ ਦੱਸ ਰਹੀ ਹੈ ਕਿ ਅਸੀਂ ਦੂਸਰੇ ਦੋਸ਼ੀ ਦੀ ਭਾਲ ਵਿਚ
ਆਪਣੀ ਕਾਰਵਾਈ ਕਰ ਰਹੇ ਹਾਂ ਦੂਸਰੇ ਦੋਸ਼ੀ ਦਾ ਨਾਂ ਬੌਬੀ ਹੈ ਜਿਸ ਤੇ ਪਹਿਲਾਂ ਵੀ ਬਹੁਤ ਸਾਰੇ ਮੁਕੱਦਮੇ ਚੱਲ ਰਹੇ ਹਨ ।ਪੁਲੀਸ ਦਾ ਕਹਿਣਾ ਹੈ ਕਿ ਉਸ ਦੂਸਰੇ ਦੋਸ਼ੀ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ।ਉਸ ਦੋਸ਼ੀ ਨੂੰ ਫੜਨ ਲਈ ਸਾਡੀ ਖੁਫ਼ੀਆ ਪੁਲੀਸ ਛੱਡੀ ਹੋਈ ਹੈ ।ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਵਾਲੀਆਂ ਵੀਡਿਓਜ਼ ਹਨ ਜੋ ਅਕਸਰ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।ਜੇ ਤੁਹਾਨੂੰ ਹੀ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਤੇ ਕੁਮੈਂਟ ਜ਼ਰੂਰ ਕਰੋ ਧੰਨਵਾਦ।