ਪੰਜਾਬ ਦੇ ਅੰਦਰ ਹਰ ਰੋਜ਼ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ। ਪੰਜਾਬ ਦੇ ਅੰਦਰ ਜਿਉਂ ਜਿਉਂ ਵੋਟਾਂ ਦਾ ਸਮਾਂ ਨੇੜੇ ਆ ਰਿਹਾ ਹੈ ਉਦੋਂ ਤੋਂ ਪੰਜਾਬ ਦੇ ਲੋਕਾਂ ਨੂੰ ਕੁਝ ਨਵੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਸਭ ਆਨਲਾਈਨ ਹੋ ਚੁੱਕਿਆ ਹੈ । ਪੰਜਾਬ ਦੇ ਅੰਦਰ ਬਹੁਤ ਸਾਰੀਆਂ ਸਹੂਲਤਾਂ ਹਨ ਜੋ ਪੰਜਾਬ ਦੇ ਲੋਕਾਂ ਨੂੰ ਆਨਲਾਈਨ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ
ਜਿਵੇਂ ਕਿ ਲੋਕਾਂ ਦੇ ਸਰਟੀਫਿਕੇਟ ਅਤੇ ਹੋਰ ਜ਼ਰੂਰੀ ਦਸਤਾਵੇਜ਼ ਵੀ ਹੁਣ ਆਨਲਾਈਨ ਬਣ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਹੁਣ ਇੱਕ ਹੋਰ ਨਵੀਂ ਸਹੂਲਤ ਮਿਲਣ ਜਾ ਰਹੀ ਹੈ ।ਪੰਜਾਬ ਦੇ ਲੋਕਾਂ ਲਈ ਇਹ ਨਵੀਂ ਸਹੂਲਤ ਇਹ ਹੈ ਕਿ ਹੁਣ ਐੱਲਪੀਜੀ ਗੈਸ ਵੀ ਆਨਲਾਈਨ ਬੁੱਕ ਕੀਤਾ ਜਾ ਸਕਦਾ ਹੈ ਜਿਸ ਕਰਕੇ ਪੰਜਾਬ ਦੇ ਐਲ ਪੀ ਜੀ ਖਪਤਕਾਰਾਂ ਨੂੰ ਇਸ ਦੀ ਸਹੂਲਤ ਮਿਲਣੀ ਸ਼ੁਰੂ ਹੋ ਗਈ ਹੈ ।
ਐਲਪੀਜੀ ਗੈਸ ਦੀ ਆਨਲਾਈਨ ਬੁਕਿੰਗ ਹੋਣ ਕਰਕੇ ਲੋਕ ਘਰ ਬੈਠ ਕੇ ਆਪਣਾ ਗੈਸ ਬੁੱਕ ਕਰਾ ਸਕਦੇ ਹਨ ਇਹ ਇੰਡੇਨ, ਭਾਰਤ ਅਤੇ ਐੱਚ ਪੀ ਵਰਗੀਆਂ ਸਾਰੀਆਂ ਕੰਪਨੀਆਂ ਗਾਹਕਾਂ ਨੂੰ ਆਨਲਾਈਨ ਬੁਕਿੰਗ ਦੀ ਸਹੂਲਤ ਪ੍ਰਦਾਨ ਕਰ ਰਹੀਆਂ ਹਨ। ਇਸ ਤੋਂ ਇਲਾਵਾ ਤੁਸੀਂ ਇੰਡੀਆ ਪੋਸਟ ਪੇਮੈਂਟ ਬੈਂਕ ਆਈ ਪੀ ਪੀ ਬੀ ਦੀ ਮੋਬਾਇਲ ਐਪ ਰਾਹੀਂ ਤੁਸੀਂ ਘਰ ਬੈਠੇ ਆਪਣਾ ਗੈਸ ਸਿਲੰਡਰ ਬੁੱਕ ਕਰਾ ਸਕਦੇ ਹੋ
ਇੰਡੀਆ ਪੋਸਟ ਬੈਂਕ ਨੇ ਗਾਹਕਾਂ ਨੂੰ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ।ਟਵੀਟ ਵਿਚ ਇਹ ਕਿਹਾ ਗਿਆ ਹੈ ਕਿ ਆਈ ਪੀ ਪੀ ਬੀ ਮੋਬਾਇਲ ਐਪ ਲੋਕਾਂ ਤੇ ਐਲਪੀਜੀ ਗੈਸ ਦੀ ਬੁਕਿੰਗ ਨੂੰ ਆਸਾਨ ਤੇ ਸੁਰੱਖਿਅਤ ਬਣਾਉਂਦਾ ਹੈ ।ਉਨ੍ਹਾਂ ਨੇ ਟਵੀਟ ਕਰ ਕੇ ਇਹ ਵੀ ਦੱਸਿਆ ਕਿ ਤੁਸੀਂ ਆਪਣਾ ਗੈਸ ਬੁਕਿੰਗ ਇਸ ਐਪ ਰਾਹੀਂ ਬਹੁਤ ਜਲਦ ਕਰਵਾ ਸਕਦੇ ਹੋ ।ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸੇਵਾਵਾਂ ਹਨ
ਜੋ ਪੰਜਾਬ ਸਰਕਾਰ ਲੋਕਾਂ ਨੂੰ ਪ੍ਰਦਾਨ ਕਰ ਰਹੀ ਹੈ ਤੇ ਲੋਕ ਇਸ ਆਨਲਾਈਨ ਸੇਵਾਵਾਂ ਦਾ ਬਹੁਤ ਜ਼ਿਆਦਾ ਲਾਭ ਲੈ ਰਹੇ ਹਨ ਇਨ੍ਹਾਂ ਆਨਲਾਈਨ ਸੇਵਾਵਾਂ ਨਾਲ ਲੋਕਾਂ ਦਾ ਟਾਈਮ ਵੀ ਬਚ ਰਿਹਾ ਹੈ ਤੇ ਲੋਕਾਂ ਨੂੰ ਆਪਣੇ ਘਰੋਂ ਬਾਹਰ ਜਾਣ ਦੀ ਜ਼ਿਆਦਾ ਲੋੜ ਵੀ ਨਹੀਂ ਪੈਂਦੀ ਪਹਿਲਾਂ ਆਨਲਾਈਨ ਸੇਵਾਵਾਂ ਨਾ ਹੋਣ ਕਰਕੇ ਲੋਕਾਂ ਨੂੰ ਲੰਮੀਆਂ ਲੰਮੀਆਂ ਲਾਈਨਾਂ ਵਿੱਚ ਲੱਗਣਾ ਪੈਂਦਾ ਸੀ ਜਿਸ ਕਰਕੇ ਲੋਕਾਂ ਦਾ ਟਾਈਮ ਬਹੁਤ ਜ਼ਿਆਦਾ ਖ਼ਰਾਬ ਹੁੰਦਾ ਸੀ।ਪਰ ਹੁਣ ਇਹ ਆਨਲਾਈਨ ਸੇਵਾਵਾਂ ਕਰਕੇ ਪੰਜਾਬ ਦੇ ਲੋਕਾਂ ਦਾ ਜੀਵਨ ਸੁਧਰ ਸਕਦਾ ਹੈ ਤੇ ਟਾਈਮ ਦੀ ਬੱਚਤ ਵੀ ਹੋ ਸਕਦੀ ਹੈ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ। ਧੰਨਵਾਦ ।