ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਵਿੱਚ ਦੋ ਹਜਾਰ ਬਾਈ ਦੀਆਂ ਚੋਣਾਂ ਬਿਲਕੁੱਲ ਨਜ਼ਦੀਕ ਹਨ ਜਿਸ ਕਾਰਨ ਪੰਜਾਬ ਦੇ ਵਿੱਚ ਸਿਆਸਤ ਗਰਮਾਈ ਹੋਈ ਹੈ। ਪੰਜਾਬ ਕਾਂਗਰਸ ਦੇ ਵਿਚ ਵੀ ਕਾਟੋ ਕਲੇਸ਼ ਛਿੜਿਆ ਹੋਇਆ ਹੈ ਰੋਜ਼ਾਨਾ ਹੀ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਜੋ ਪੰਜਾਬ ਦੀ ਸਿਆਸਤ ਨੂੰਹ ਕਾਫ਼ੀ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ
ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਪੰਜਾਬ ਵਿੱਚ ਸੌ ਦਿਨਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਆਪਣੇ ਵੱਲ ਕੀਤਾ ਜਾ ਸਕੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਸੀਐਮ ਦੇ ਚਿਹਰੇ ਨੂੰ ਲੈ ਕੇ ਕਾਫ਼ੀ ਜ਼ਿਆਦਾ ਰੌਲਾ ਪੈ ਰਿਹਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਵੇਖਣਾ ਚਾਹੁੰਦੇ ਹਨ ਅਤੇ
ਅਰਵਿੰਦ ਕੇਜਰੀਵਾਲ ਉੱਤੇ ਇਸ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਵੀ ਪੰਜਾਬ ਦੇ ਵਿੱਚ ਕਈ ਵਾਰ ਦੌਰਾ ਕਰ ਚੁੱਕੇ ਹਨ ਪਰ ਅਜੇ ਤੱਕ ਵੀ ਉਨ੍ਹਾਂ ਨੇ ਸੀਐਮ ਦੇ ਚਿਹਰੇ ਦਾ ਅੈਲਾਨ ਨਹੀਂ ਕੀਤਾ ਹੈ ਜਿਸ ਕਾਰਨ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਲੋਕਾਂ ਦੇ ਵਿੱਚ ਗੁੱਸਾ ਵੀ ਵੇਖਿਆ ਜਾ ਸਕਦਾ ਹੈ ਪਿਛਲੇ ਦਿਨੀਂ ਜਦੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ
ਅਰਵਿੰਦ ਕੇਜਰੀਵਾਲ ਭਾਸ਼ਣ ਦੇ ਰਹੇ ਸੀ ਅਤੇ ਸੀਐਮ ਦੇ ਚਿਹਰੇ ਬਾਰੇ ਗੱਲਬਾਤ ਕਰ ਰਹੇ ਸੀ ਉਨ੍ਹਾਂ ਦਾ ਕਹਿਣਾ ਸੀ ਕਿ ਸੀਐਮ ਦਾ ਚਿਹਰਾ ਪੰਜਾਬ ਦਾ ਹੀ ਹੋਵੇਗਾ ਭਾਵ ਬਾਹਰੋਂ ਕਿਸੇ ਵੀ ਵਿਅਕਤੀ ਨੂੰ ਸੀਐਮ ਦਾ ਚਿਹਰਾ ਨਹੀਂ ਬਣਾਇਆ ਜਾਵੇਗਾ ਪਿਛਲੇ ਦਿਨੀਂ ਜਦੋਂ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੇ ਚਿਹਰੇ ਬਾਰੇ ਗੱਲਬਾਤ ਕਰ ਰਹੇ ਸੀ ਤਾਂ ਬਹੁਤ ਸਾਰੇ ਲੋਕਾਂ ਵੱਲੋਂ ਰੌਲਾ ਪਾ ਲਿਆ ਗਿਆ
ਪਰ ਇੱਥੇ ਭਗਵੰਤ ਮਾਨ ਨੇ ਖੜ੍ਹੇ ਹੋ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਰਵਿੰਦ ਕੇਜਰੀਵਾਲ ਦੀ ਗੱਲਬਾਤ ਸੁਣਨ ਕਿਉਂਕਿ ਕਾਫੀ ਦੂਰੋਂ ਉਹ ਲੋਕਾਂ ਦੇ ਵਿਚਕਾਰ ਆਪਣੀ ਗੱਲਬਾਤ ਰੱਖਣ ਦੇ ਲਈ ਆਏ ਹਨ ਜਿਸ ਤੋਂ ਬਾਅਦ ਕੁਝ ਲੋਕ ਸ਼ਾਂਤ ਹੋ ਕੇ ਬੈਠਦੇ ਹਨ ਅਤੇ ਅਰਵਿੰਦ ਕੇਜਰੀਵਾਲ ਦੀ ਗੱਲਬਾਤ ਸੁਣਦੇ ਹਨ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਦੀ ਗੱਲਬਾਤ ਮੰਨਦੇ ਹਨ ਅਤੇ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ।