ਹੋਲੇ ਮਹੱਲੇ ‘ਤੇ ਮਜ਼ਦੂਰ ਛੋਟੀ ਭੈਣ ਤੋਂ ਕਰਵਾ ਰਿਹਾ ਸੀ ਇਹ ਕੰਮ..!

ਸਿੱਖਿਆ ਮੰਤਰੀ ਮੰਤਰੀ ਹਰਜੋਤ ਅੱਜ ਸ੍ਰੀ ਆਨੰਦਪੁਰ ਸਾਹਿਬ ਦੇ ਦੌਰੇ ‘ਤੇ ਸਨ ਤੇ ਉਥੇ ਉਹ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਇਕ ਕੁੜੀ ਨੂੰ ਰੱਸੀ ‘ਤੇ ਚੱਲ ਕੇ ਕਰਤੱਬ ਦਿਖਾਉਂਦੇ ਹੋਏ ਦੇਖਿਆ। ਪਤਾ ਲੱਗਾ ਕਿ ਭਰਾ ਪੈਸੇ ਕਮਾਉਣ ਲਈ ਆਪਣੀ ਭੈਣ ਨੂੰ ਤਮਾਸ਼ਾ ਦਿਖਾਉਣ ਲਈ ਰੱਸੀ ‘ਤੇ ਚੱਲ ਕੇ ਕਰਤੱਬ ਦਿਖਾਉਣ ਲਈ ਕਹਿ ਰਿਹਾ ਸੀ ਪਰ ਮੰਤਰੀ ਬੈਂਸ ਨੇ ਜਦੋਂ ਇਹ ਦੇਖਿਆ ਤਾਂ ਉਨ੍ਹਾਂ ਨੇ ਕੁੜੀ ਨੂੰ ਰੱਸੀ ਤੋਂ ਹੇਠਾਂ ਉਤਾਰ ਲਿਆ ਤੇ

ਉਸ ਦੇ ਭਰਾ ਨੂੰ ਪੈਸੇ ਦੇ ਕੇ ਕੋਈ ਹੋਰ ਕੰਮ ਕਰਨ ਲਈ ਕਿਹਾ।ਮੰਤਰੀ ਬੈਂਸ ਨੇ ਦੇਖਿਆ ਕਿ ਕੁੜੀ ਦੀ ਉਮਰ ਕਾਫੀ ਛੋਟੀ ਲੱਗ ਰਹੀ ਸੀ ਤੇ ਕਰਤੱਬ ਦਿਖਾਉਂਦੇ ਹੋਏ ਉਸਨੇ ਆਪਣੇ ਹੱਥ ਵਿਚ ਇਕ ਇਕ ਲੰਬੀ ਲੱਠੀ ਫੜ੍ਹੀ ਹੋਈ ਸੀ। ਕੁੜੀ ਦੇ ਵੱਡੇ ਭਰਾ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਤੋਂ ਹੈ ਤੇ ਕਰਤੱਬ ਦਿਖਾ ਕੇ ਪੈਸੇ ਕਮਾਉਂਦਾ ਹੈ। ਇਸ ‘ਤੇ ਮੰਤਰੀ ਬੈਂਸ ਨੇ ਕਿਹਾ ਕਿ ਇਹ ਕੋਈ ਕੰਮ ਨਹੀਂ ਹੈ ਤੇ ਕੁੜੀ ਦੀ ਅਜੇ ਸਕੂਲ ਜਾਣ ਦੀ ਉਮਰ ਹੈ।

ਸਿੱਖਿਆ ਮੰਤਰੀ ਨੇ ਮੁੰਡੇ ਨੂੰ ਕੁਝ ਪੈਸੇ ਦਿੱਤੇ ਤੇ ਕੋਈ ਹੋਰ ਕੰਮ ਕਰਨ ਨੂੰ ਕਿਹਾ ਉਨ੍ਹਾਂ ਨੇ ਕੁੜੀ ਦੇ ਭਰਾ ਨੂੰ ਸਮਝਾਇਆ ਕਿ ਉਹ ਕੋਈ ਰੇਹੜੀ ਵਗੈਰਾ ਲਗਾ ਕੇ ਕੋਈ ਹੋਰ ਕੰਮ ਕਰੇ ਤੇ ਅੱਜ ਤੋਂ ਬਾਅਦ ਕੁੜੀ ਤੋਂ ਅਜਿਹਾ ਕੰਮ ਨਾ ਕਰਵਾਏ। ਨਾਲ ਹੀ ਮੰਤਰੀ ਬੈਂਸ ਨੇ ਕੁੜੀ ਦੇ ਭਰਾ ਨੂੰ ਚੇਤਾਵਾਨੀ ਦਿੱਤੀ ਕਿ ਜੇਕਰ ਉਸ ਨੇ ਦੁਬਾਰਾ ਕੁੜੀ ਤੋਂ ਅਜਿਹਾ ਕਰਤੱਬ ਕਰਵਾਇਆ ਤਾਂ ਉਸ ਖਿਲਾਫ ਕੇਸ ਦਰਜ ਕਰ ਦਿੱਤਾ ਜਾਵੇਗਾ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *