ਦੁਨੀਆ ਦਾ ਪਹਿਲਾ ਸੂਰ ਦਾ ਕਿਡਨੀ ਟਰਾਂਸਪਲਾਂਟ ਕਰ ਕੇ ਮਸ਼ਹੂਰ ਹੋਏ 62 ਸਾਲਾ ਰਿਚਰਡ ਸਲੇਮੈਨ ਦੀ ਮੌ ਤ ਹੋ ਗਈ ਹੈ। ਰਿਚਰਡ ਸਲੇਮੈਨ ਦੇ ਪਰਿਵਾਰ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਕਿ ਰਿਚਰਡ ਦੀ ਮੌ ਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੈਸੇਚਿਉਸੇਟਸ ਦੇ ਹਸਪਤਾਲ ਜਿੱਥੇ ਉਸ ਦੀ ਕਿਡਨੀ ਟਰਾਂਸਪਲਾਂਟ ਕੀਤੀ ਗਈ ਸੀ ਉਸ ਹਸਪਤਾਲ ਦਾ ਕਹਿਣਾ ਹੈ ਕਿ ਟਰਾਂਸਪਲਾਂਟ ਨਾਲ ਸਬੰਧਤ ਕਿਸੇ ਕਾਰਨ ਕਰ ਕੇ ਉਸ ਦੀ ਮੌ ਤ ਨਹੀਂ ਹੋਈ। ਤੁਹਾਨੂੰ ਦੱਸ ਦੇਈਏ ਕਿ ਮੈਸਾਚੁਸੇਟਸ ਦੇ ਜਨਰਲ ਹਸਪਤਾਲ ‘ਚ ਉਨ੍ਹਾਂ ਦੀ ਚਾਰ ਘੰਟੇ ਦੀ ਸਰਜਰੀ ਹੋਈ
ਅਤੇ ਫਿਰ ਸੂਰ ਦੀ ਜੈਨੇਟਿਕਲੀ ਮੋਡੀਫਾਈਡ ਕਿਡਨੀ ਦਾ ਸਫਲਤਾਪੂਰਵਕ ਟ੍ਰਾਂਸਪਲਾਂਟ ਕੀਤਾ ਗਿਆ।ਇਸ ਦੇ ਨਾਲ ਹੀ ਹਸਪਤਾਲ ਨੇ ਕਿਹਾ ਹੈ ਰਿਚਰਡ ਸਲੇਮੈਨ ਦੀ ਮੌ ਤ ਤੋਂ ਹਸਪਤਾਲ ਦੀ ਪੂਰੀ ਟੀਮ ਦੁਖੀ ਹੈ। ਹਾਲਾਂਕਿ ਰਿਚਰਡ ‘ਚ ਅਜਿਹੇ ਕੋਈ ਲੱਛਣ ਨਜ਼ਰ ਨਹੀਂ ਆਏ ਜਿਸ ਨਾਲ ਇਹ ਕਿਹਾ ਜਾ ਸਕੇ ਕਿ ਉਸ ਦਾ ਟ੍ਰਾਂਸਪਲਾਂਟ ਸਫਲ ਨਹੀਂ ਹੋਇਆ ਜਾਂ ਬਾਅਦ ਵਿੱਚ ਇਸ ਨਾਲ ਜੁੜੀ ਕੋਈ ਸਮੱਸਿਆ ਪੈਦਾ ਹੋਈ। ਤੁਹਾਨੂੰ ਦੱਸ ਦੇਈਏ ਕਿ ਰਿਚਰਡਸਲੇਮੈਨ ਪਹਿਲਾਂ ਤੋਂ ਹੀ ਟਾਈਪ 2 ਡਾਇਬਟੀਜ਼ ਅਤੇ ਹਾਈਪਰਟੈਨਸ਼ਨ ਤੋਂ ਪੀੜਤ ਸੀ। ਉਸ ਦਾ ਕਈ ਸਾਲਾਂ ਤੱਕ
ਡਾਇਲਸਿਸ ਚੱਲਦਾ ਰਿਹਾ। ਦਸੰਬਰ 2018 ਵਿੱਚ ਉਸ ਨੇ ਪਹਿਲੀ ਵਾਰ ਇੱਕ ਮਨੁੱਖੀ ਗੁਰਦਾ ਟ੍ਰਾਂਸਪਲਾਂਟ ਕੀਤਾ। ਇਸ ਹਸਪਤਾਲ ਵਿੱਚ ਇਹ ਸਰਜਰੀ ਵੀ ਕੀਤੀ ਗਈ ਸੀ।ਬਦਕਿਸਮਤੀ ਨਾਲ ਉਹ ਗੁਰਦਾ ਪਹਿਲੇ ਟ੍ਰਾਂਸਪਲਾਂਟ ਦੇ ਪੰਜ ਸਾਲਾਂ ਦੇ ਅੰਦਰ ਫੇਲ੍ਹ ਹੋਣਾ ਸ਼ੁਰੂ ਹੋ ਗਿਆ। ਉਸ ਨੇ 2023 ਵਿੱਚ ਦੁਬਾਰਾ ਡਾਇਲਸਿਸ ਸ਼ੁਰੂ ਕੀਤਾ। ਇਸ ਦਾ ਉਸ ਦੀ ਜ਼ਿੰਦਗੀ ‘ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਸੀ। ਹਸਪਤਾਲ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਲੇਮਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਕਿਉਂਕਿ ਉਨ੍ਹਾਂ ਨੇ ਮੈਡੀਕਲ ਵਿਗਿਆਨ ਦੇ ਵਿਕਾਸ ਵਿੱਚ ਵੀ ਯੋਗਦਾਨ ਪਾਇਆ ਹੈ। ਉਹ ਬਹੁਤ ਹੀ ਸਧਾਰਨ ਅਤੇ ਦਿਆਲੂ ਵਿਅਕਤੀ ਸਨ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ