ਫਿਟਨਸ ਨੂੰ ਲੈ ਕੇ ਜਿੱਥੇ ਨੌਜਵਾਨ ਵਰਗ ਵਿੱਚ ਹੈਲਥ ਕਲੱਬਾਂ ਪ੍ਰਤੀ ਦਿਲਚਸਪੀ ਵੱਧ ਰਹੀ ਹੈ, ਉੱਥੇ ਹੀ ਪੰਜਾਬ ਪੁਲਿਸ ਦਾ ਇੱਕ ਹੌਲਦਾਰ 57 ਸਾਲ ਦੀ ਉਮਰ ਵਿੱਚ ਵੀ ਫਿਟਨੈਸ ਦੇ ਮਾਮਲੇ ਵਿੱਚ 25 ਸਾਲ ਦੇ ਨੌਜਵਾਨ ਤੋਂ ਘੱਟ ਨਹੀਂ ਦਿਖਦਾ। ਦੀਦਾਰ ਸਿੰਘ ਨਾਮ ਦਾ ਇਹ ਪੰਜਾਬ ਪੁਲਿਸ ਦਾ ਮੁਲਾਜ਼ਮ ਆਪਣੇ ਸਰੀਰ ਪ੍ਰਤੀ ਕਾਫੀ ਸਜਗ ਹੈ ਅਤੇ ਆਪਣੀ ਉਮਰ ਦੇ ਬਾਡੀ ਬਿਲਡਰ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੈ।
ਜਾਣਕਾਰੀ ਦਿੰਦਿਆਂ ਪੁਲਿਸ ਮੁਲਾਜ਼ਮ ਦੀਦਾਰ ਸਿੰਘ ਨੇ ਦੱਸਿਆ ਕਿ ਉਸ ਦੀ ਉਮਰ 57 ਸਾਲ ਹੈ ਅਤੇ ਇੱਕ ਖਿਡਾਰੀ ਹੋਣ ਦੇ ਨਾਤੇ ਉਹ ਸ਼ੁਰੂ ਤੋਂ ਹੀ ਆਪਣੇ ਸਰੀਰ ਵੱਲ ਖਾਸ ਧਿਆਨ ਦੇ ਰਿਹਾ ਹੈ ਪਰ ਜਿੰਮ ਉਸਨੇ ਸੱਤ ਅੱਠ ਸਾਲ ਤੋਂ ਹੀ ਸ਼ੁਰੂ ਕੀਤਾ ਹੈ। ਹੁਣ ਜਿਮ ਉਸਦੀ ਆਦਤ ਵਿੱਚ ਸ਼ਾਮਿਲ ਹੋ ਚੁੱਕਿਆ ਹੈ। ਉਸ ਨੇ ਦੱਸਿਆ ਕਿ ਉਹ ਸਵੇਰੇ ਚਾਰ ਵਜੇ ਉੱਠ ਜਾਂਦਾ ਹੈ ,ਸਵੇਰੇ 5:30 ਤੋਂ 7:30 ਵਜੇ ਤੱਕ ਰੋਜ਼ਾਨਾ ਜਿੰਮ ਆਉਂਦਾ ਹੈ ਤੇ ਦਿਨ ਅਨੁਸਾਰ ਵੱਖ-ਵੱਖ
ਐਕਸਰਸਾਈਜ਼ ਵਗੈਰਾ ਕਰਦਾ ਹੈ। ਦੀਦਾਰ ਸਿੰਘ ਨੇ ਦੱਸਿਆ ਕਿ ਖੁਰਾਕ ਵਜੋਂ ਉਸਨੇ ਸਰੀਰ ਬਣਾਉਣ ਲਈ ਕਦੇ ਪ੍ਰੋਟੀਨ ਅਤੇ ਹੋਰ ਮਾਸ ਗੇਨਰ ਜਿਹੇ ਪਦਾਰਥਾਂ ਦੀ ਵਰਤੋਂ ਨਹੀਂ ਕੀਤੀ ਬਲਕਿ ਦਾਲਾਂ ਅਤੇ ਕੁਦਰਤੀ ਚੀਜ਼ਾਂ ਤੋਂ ਪ੍ਰੋਟੀਨ ਦੀ ਜਰੂਰਤ ਪੂਰੀ ਕਰਦਾ ਹੈ। ਸਰੀਰ ਨੂੰ ਤੰਦਰੁਸਤ ਰੱਖਣਾ ਉਸਦਾ ਸ਼ੌਂਕ ਬਣ ਚੁੱਕਿਆ ਹੈ ਅਤੇ ਆਪਣੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਉਹ ਆਪਣੇ ਸਮੇਂ ਵਿੱਚ ਰੋਜ਼ਾਨਾ ਡੇਢ ਦੋ ਘੰਟੇ ਕੱਢਦਾ ਹੈ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ
ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ