ਵਿ ਵਾਦਾਂ ‘ਚ ਘਿਰੇ Youtuber ਬੌਬੀ ਕਟਾਰੀਆ ਨੂੰ ਪੁਲਿਸ ਨੇ ਕੀਤਾ ਗ੍ਰਿ ਫਤਾਰ , ਸੁਣੋ ਕੀ ਪੈ ਗਿਆ ਚੱਕਰ ?

ਸੋਸ਼ਲ ਮੀਡੀਆ ਇੰਫਲੂਏਂਸਰ ਬੌਬੀ ਕਟਾਰੀਆ, ਜੋ ਅਕਸਰ ਵਿਵਾਦਾਂ ’ਚ ਰਹਿੰਦਾ ਹੈ, ਨੂੰ ਗੁਰੂਗ੍ਰਾਮ ਪੁਲਿਸ ਨੇ ਸੋਮਵਾਰ ਨੂੰ ਮਨੁੱਖੀ ਤਸਕਰੀ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਕਟਾਰੀਆ ਨੇ ਵਿਦੇਸ਼ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ 4 ਲੱਖ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਕੀਤੀ ਹੈ।ਇਸ ਸਬੰਧੀ ਅਰੁਣ ਕੁਮਾਰ ਵਾਸੀ ਫਤਿਹਪੁਰ ਅਤੇ ਮਨੀਸ਼ ਤੋਮਰ ਵਾਸੀ ਧੌਲਾਨਾ, ਉੱਤਰ ਪ੍ਰਦੇਸ਼ ਨੇ ਇਸ ਸਬੰਧੀ ਰਿਪੋਰਟ ਦਰਜ ਕਰਵਾਈ ਸੀ। ਸ਼ਿਕਾਇਤ ਮੁਤਾਬਕ ਉਸ ਨੇ ਵਿਦੇਸ਼ ’ਚ ਕੰਮ ਦੀ ਪੇਸ਼ਕਸ਼ ਨਾਲ ਸਬੰਧਤ ਇੰਸਟਾਗ੍ਰਾਮ ’ਤੇ ਇਕ ਵਿਗਿਆਪਨ

ਦੇਖਿਆ।ਇਹ ਇਸ਼ਤਿਹਾਰ ਕਟਾਰੀਆ ਦੇ ਅਧਿਕਾਰਤ ਖਾਤੇ ਤੋਂ ਸੋਸ਼ਲ ਮੀਡੀਆ ਪਲੇਟਫਾਰਮ ‘ਇੰਸਟਾਗ੍ਰਾਮ’ ਅਤੇ ਯੂਟਿਊਬ ’ਤੇ ਪੋਸਟ ਕੀਤਾ ਗਿਆ ਸੀ। ਬੌਬੀ ਨਾਲ ਸੰਪਰਕ ਕਰਨ ਲਈ, ਉਸਨੂੰ ਗੁਰੂਗ੍ਰਾਮ ਦੇ ਇੱਕ ਮਾਲ ਵਿਚ ਸਥਿਤ ਇੱਕ ਦਫਤਰ ਵਿਚ ਮਿਲਣ ਲਈ ਕਿਹਾ ਗਿਆ। ਸ਼ਿਕਾਇਤ ਤੋਂ ਬਾਅਦ ਕਟਾਰੀਆ ਅਤੇ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਕਟਾਰੀਆ ਨੂੰ ਸੋਮਵਾਰ ਸ਼ਾਮ ਉਨ੍ਹਾਂ ਦੇ ਗੁਰੂਗ੍ਰਾਮ ਦਫ਼ਤਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ।ਦੱਸ ਦੇਈਏ ਕਿ NIA ਨੇ ਸੋਮਵਾਰ ਨੂੰ ਕਈ ਰਾਜਾਂ ਵਿਚ ਛਾਪੇਮਾਰੀ ਕੀਤੀ ਅਤੇ ਇੱਕ ਅੰਤਰਰਾਸ਼ਟਰੀ

ਮਨੁੱਖੀ ਤਸਕਰੀ ਅਤੇ ਸਾਈਬਰ ਧੋਖਾਧੜੀ ਦੇ ਗਰੋਹ ਵਿਚ ਕਥਿਤ ਤੌਰ ’ਤੇ ਸ਼ਾਮਲ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਭਾਰਤੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਝੂਠੇ ਵਾਅਦੇ ਕਰਕੇ ਵਿਦੇਸ਼ ਭੇਜਣ ਲਈ ਉਕਸਾਉਂਦੇ ਸਨ। ਗਿਰੋਹ ਵੱਲੋਂ ਫੜੇ ਗਏ ਨੌਜਵਾਨਾਂ ਨੂੰ SEZ, ਲਾਓਸ ਅਤੇ ਕੰਬੋਡੀਆ ਸਮੇਤ ਹੋਰ ਦੇਸ਼ਾਂ ਵਿਚ ਸਾਈਬਰ ਅਪਰਾਧਾਂ ਲਈ ਚਲਾਏ ਜਾ ਰਹੇ ਫਰਜ਼ੀ ਕਾਲ ਸੈਂਟਰਾਂ ’ਚ ਕੰਮ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਸੀ। ਵਡੋਦਰਾ (ਗੁਜਰਾਤ) ਦੇ ਮਨੀਸ਼ ਹਿੰਗੂ, ਗੋਪਾਲਗੰਜ (ਬਿਹਾਰ) ਦੇ ਪ੍ਰਹਿਲਾਦ ਸਿੰਘ, ਦੱਖਣੀ ਪੱਛਮੀ ਦਿੱਲੀ ਦੇ ਨਬੀ ਆਲਮ ਰੇਅ, ਗੁਰੂਗ੍ਰਾਮ (ਹਰਿਆਣਾ) ਨੂੰ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਬਿਹਾਰ, ਗੁਜਰਾਤ, ਦਿੱਲੀ, ਹਰਿਆਣਾ, ਪੰਜਾਬ ਵਿੱਚ 15 ਥਾਵਾਂ ’ਤੇ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਚੰਡੀਗੜ੍ਹ ਦੇ ਬਲਵੰਤ ਕਟਾਰੀਆ ਅਤੇ ਸਰਤਾਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *