ਲਓ ਕਰਲੋ ਗੱਲ! ਮਿਲੋ ਇਸ ਪਟਵਾਰੀ ਨੂੰ ਰਿਸ਼ਵਤ ਵਜੋਂ ਲੈ ਲਈਆਂ 3 ਲੱਖ ਦੀਆਂ ਪਾਕਿਸਤਾਨੀ ਜੁੱਤੀਆਂ


ਰਿਸ਼ਵਤਖੋਰੀ ਮਾਮਲੇ ਦੀ ਚੱਲ ਰਹੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਮਾਲ ਅਧਿਕਾਰੀ (ਪਟਵਾਰੀ) ਗੁਰਵਿੰਦਰ ਸਿੰਘ ਨੇ ਸ਼ਿਕਾਇਤਕਰਤਾ ਤੋਂ ਸਿਰਫ 27.50 ਲੱਖ ਰੁਪਏ ਦੀ ਨਕਦੀ ਹੀ ਨਹੀਂ ਲਈ ਸੀ ਸਗੋਂ ਪਟਵਾਰੀ ਨੂੰ ਮਿਲੀ ਰਿਸ਼ਵਤ ਵਿਚ ਘੱਟੋ ਘੱਟ 3 ਲੱਖ ਰੁਪਏ ਦੀ ਕੀਮਤ ਦੀਆਂ ਮਹਿੰਗੀਆਂ ਪਾਕਿਸਤਾਨੀ ਜੁੱਤੀਆਂ ਵੀ ਸ਼ਾਮਲ ਸਨ।ਬਠਿੰਡਾ ਦੇ ਰਾਮਪੁਰਾ ਫੂਲ ਦੇ ਰਹਿਣ ਵਾਲੇ ਬੱਬੂ ਤੰਵਰ ਨੇ ਵਿਜੀਲੈਂਸ ਨੂੰ ਸਬੂਤ ਸੌਂਪੇ ਹਨ ਕਿ

ਕਿਵੇਂ ਉਹ ਸਮੇਂ-ਸਮੇਂ ‘ਤੇ ਪਟਵਾਰੀ ਨੂੰ ਮਹਿੰਗੀਆਂ ਜੁੱਤੀਆਂ ਦੇ ਕਈ ਜੋੜੇ ਸਪਲਾਈ ਕਰਦਾ ਸੀ, ਇਸ ਦੇ ਲਈ ਉਹ ਵਟਸਐਪ ‘ਤੇ ਅਪਣੀ ਪਸੰਦ ਦੇ ਡਿਜ਼ਾਈਨ ਚੁਣਦਾ ਸੀ। ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦਸਿਆ ਕਿ ਉਸ ਨੇ ਪਟਵਾਰੀ ਨੂੰ ਘੱਟੋ ਘੱਟ 3 ਲੱਖ ਰੁਪਏ ਦੀਆਂ ਜੁੱਤੀਆਂ ਦਿਤੀਆਂ ਪਰ ਫਿਰ ਵੀ ਉਸ ਦਾ ਕੰਮ ਨਹੀਂ ਹੋਇਆ।ਲੁਧਿਆਣਾ ਵਿਜੀਲੈਂਸ ਦੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਦਸਿਆ

ਕਿ ਤੰਵਰ ਦੇ ਦੋ ਫੁੱਟਵੇਅਰ ਸ਼ੋਅਰੂਮ ਹਨ, ਜਿਥੇ ਉਹ ਹੱਥੀਂ ਤਿਆਰ ਪਾਕਿਸਤਾਨੀ ਜੁੱਤੀਆਂ ਵੀ ਰੱਖਦਾ ਹੈ। ਸ਼ਿਕਾਇਤਕਰਤਾ ਨੇ ਵਟਸਐਪ ਚੈਟ ਰਿਕਾਰਡ ਜਮ੍ਹਾਂ ਕਰਵਾਏ ਹਨ ਕਿ ਕਿਵੇਂ ਪਟਵਾਰੀ ਅਪਣੀ ਪਸੰਦ ਦੇ ਡਿਜ਼ਾਈਨ ਦੀ ਚੋਣ ਕਰਦਾ ਹੈ ਅਤੇ ਸ਼ਿਕਾਇਤਕਰਤਾ ਨੂੰ ਲੁਧਿਆਣਾ ਆਉਣ ‘ਤੇ ਉਨ੍ਹਾਂ ਨੂੰ ਲਿਆਉਣ ਲਈ ਕਹਿੰਦਾ ਹੈ। ਹੁਣ ਤਕ ਦੀ ਜਾਂਚ ਦੇ ਅਨੁਸਾਰ, ਦੋਸ਼ੀ ਅਧਿਕਾਰੀ ਨੇ ਸ਼ਿਕਾਇਤਕਰਤਾ ਤੋਂ ਘੱਟੋ ਘੱਟ 18 ਜੋੜੀਆਂ ਮਹਿੰਗੀਆਂ ਜੁੱਤੀਆਂ ਮੁਫਤ ਲਈਆਂ, ਜਿਸ ਦੀ ਕੀਮਤ ਲਗਭਗ 3 ਲੱਖ ਰੁਪਏ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ
Leave a Reply

Your email address will not be published. Required fields are marked *