ਰਿਸ਼ਤੇ ਹੋਏ ਤਾਰ-ਤਾਰ ! ਭਰਾ ਨੇ ਮਾ.ਰ’ਤਾ ਆਪਣਾ ਭਰਾ ਪਿਓ ਨੂੰ ਵੀ ਕੀਤਾ ਜ਼.ਖਮੀ

ਸਮਰਾਲਾ ਨੇੜਲੇ ਪਿੰਡ ਪੂਨੀਆ ਵਿੱਚ ਬੀਤੀ ਰਾਤ ਰਿਸ਼ਤੇ ਉਸ ਸਮੇਂ ਤਾਰ ਤਾਰ ਹੋ ਗਏ ਜਦੋਂ ਛੋਟੇ ਭਰਾ ਨੇ ਆਪਣੇ ਹੀ ਵੱਡੇ ਭਰਾ ਦਾ ਕਤਲ ਕਰ ਦਿੱਤ। ਜ਼ਮੀਨੀ ਵਿਵਾਦ ਕਰਕੇ ਦਲਬੀਰ ਸਿੰਘ ਨੇ ਆਪਣੇ ਵੱਡੇ ਭਰਾ ਜਗਦੀਪ ਸਿੰਘ ਨੂੰ ਸੱਬਲ ਮਾਰ ਮਾਰ ਮੌਤ ਦੇ ਘਾਟ ਉਤਾਰ ਦਿੱਤਾ। ਉਸਨੇ ਆਪਣੇ ਪਿਤਾ ਰਾਮ ਸਿੰਘ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ। ਜਖਮੀ ਪਿਤਾ ਰਾਮ ਸਿੰਘ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਚ ਰੈਫਰ ਕੀਤਾ ਗਿਆ ਹੈ। ਸਮਰਾਲਾ ਪੁਲਿਸ ਨੇ ਮ੍ਰਿਤਕ ਦੀ ਲਾਸ਼ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ। ਮ੍ਰਿਤਕ ਜਗਦੀਪ ਸਿੰਘ ਨੇ ਕਰੀਬ ਦੋ ਸਾਲ

ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀ ਅਤੇ ਚਾਰ ਮਹੀਨੇ ਪਹਿਲਾਂ ਇਹ ਜੇਲ ਚੋਂ ਵਾਪਸ ਆਇਆ ਸੀ।ਜ਼ਖਮੀ ਰਾਮ ਸਿੰਘ ਨੇ ਦੱਸਿਆ ਮੈਂ ਤੇ ਮੇਰਾ ਵੱਡਾ ਬੇਟਾ ਜਗਦੀਪ ਸਿੰਘ ਕਾਫੀ ਸਮੇਂ ਤੋਂ ਅਸੀਂ ਅਲੱਗ ਰਹਿੰਦੇ ਸੀ। ਮੇਰਾ ਛੋਟਾ ਬੇਟਾ ਪਿੰਡ ਚ ਅਲੱਗ ਘਰ ਚ ਰਹਿੰਦਾ ਸੀ। ਬੀਤੀ ਰਾਤ ਮੇਰਾ ਮੁੰਡਾ ਨਸ਼ੇ ਵਿੱਚ ਘਰੇ ਆਇਆ ਅਤੇ ਉਸਨੇ ਆ ਕੇ ਸਾਡੇ ਨਾਲ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੀ ਜਮੀਨ ਨੂੰ ਲੈਣ ਵਾਸਤੇ ਵਾਰ ਵਾਰ ਕਹਿਣ ਲੱਗ ਗਏ। ਉਸਤੋਂ ਬਾਅਦ ਛੋਟੇ ਬੇਟੇ ਨੇ ਸੱਬਲ ਮਾਰ ਕੇ ਵੱਡੇ ਬੇਟੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਮੇਰੇ ਉਪਰ ਵੀ

ਜਾਨਲੇਵਾ ਹਮਲਾ ਕੀਤਾਸਮਰਾਲਾ ਪੁਲਿਸ ਦੇ SHO ਰਾਉ ਵਰਿੰਦਰ ਸਿੰਘ ਨੇ ਦੱਸਿਆ ਕਿ ਸਮਰਾਲਾ ਦੇ ਨਜ਼ਦੀਕੀ ਪਿੰਡ ਪੁੰਨੀਆ ਵਿੱਚ ਇੱਕ ਪਰਿਵਾਰਕ ਲੜਾਈ ਹੋਈ ਜਿਸ ਵਿੱਚ ਦੋ ਭਰਾ ਅਤੇ ਪਿਓ ਦੀ ਖੂਨੀ ਝੜਪ ਹੋਈ। ਜਿਸ ਵਿੱਚ ਇੱਕ ਭਰਾ ਦੀ ਮੌਤ ਹੋ ਗਈ। ਜਦੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਤਿੰਨੋ ਜਾਣੇ ਨਸ਼ੇ ਦੇ ਆਦੀ ਸਨ ਆਏ ਦਿਨ ਇਹਨਾਂ ਦਾ ਆਪਸ ਵਿੱਚ ਜਮੀਨ

ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ। ਬੀਤੀ ਰਾਤ ਇਸ ਝਗੜੇ ਨੇ ਖੂਨੀ ਰੂਪ ਧਾਰਨ ਕਰ ਲਿਆ ਜਿਸ ਵਿੱਚ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਨੂੰ ਸੱਬਲ ਨਾਲ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਵਿੱਚ ਬਜ਼ੁਰਗ ਪਿਓ ਵੀ ਗੰਭੀਰ ਜਖਮੀ ਹੋ ਗਿਆ। SHO ਦਾ ਕਹਿਣਾ ਸੀ ਕਿ ਦੋਸ਼ੀ ਦਲਵੀਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਮੁਕਦਮਾ ਦਰਜ ਕਰ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *