ਰਸ਼ੀਆ ਪੁਲਿਸ ਨੇ ਪੰਜਾਬੀ ਨੌਜਵਾਨਾਂ ਨੂੰ ਫੜ੍ਹ ਯੂਕਰੇਨ ਨਾਲ ਲੜਾਈ ਲੜਨ ਲਈ ਕੀਤਾ ਫੌਜ ‘ਚ ਭਰਤੀ

ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਪਿੰਡ ਅਵਾਖਾ ਦੇ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਦਾ ਨੌਜਵਾਨ ਰਵਨੀਤ ਸਿੰਘ ਨੇ ਆਪਣੇ ਪਰਿਵਾਰ ਦਾ ਭਵਿੱਖ ਸਵਾਰਨ ਲਈ 11 ਲੱਖ ਰੁਪਏ ਏਜੇਂਟ ਨੂੰ ਦਿੱਤੇ ਤਾਂ ਜੋ ਉਹ ਵਿਦੇਸ਼ ਜਾ ਸਕੇ। ਏਜੰਟ ਨੇ ਉਸ ਨੂੰ ਟੂਰਿਸਟ ਵੀਜੇ ਤੇ ਰੂਸ ਭੇਜ ਦਿੱਤਾ ਅਤੇ ਉਸ ਨੂੰ ਅਤੇ ਉਸ ਦੀ ਤਰ੍ਹਾਂ ਹੀ ਇੱਕ ਹੋਰ ਨੌਜਵਾਨ ਵਿਕਰਮ ਸਿੰਘ ਨੂੰ ਅੱਗੇ ਅਮਰੀਕਾ ਵਰਗੇ ਦੇਸ ਭੇਜਣ ਦਾ ਵਾਅਦਾ ਕੀਤਾ ਪਰ ਜਦੋਂ ਰੂਸ ਵਿੱਚ ਨੌਜਵਾਨ ਪਹੁੰਚ ਜਾਂਦੇ ਹਨ ਅਤੇ ਘੁੰਮਣ ਲਈ ਬਾਹਰ ਜਾਂਦੇ ਹਨ ਤਾਂ ਉਹ ਰਸ਼ੀਅਨ ਪੁਲਿਸ ਦੇ ਅੜਿਕੇ,ਚੜ੍ਹ ਜਾਂਦੇ ਹਨ।

ਰੂਸ ਦੀ ਪੁਲਿਸ ਵਲੋਂ ਕਾਬੂ ਕੀਤੇ ਇਨ੍ਹਾਂ ਨੌਜਵਾਨਾਂ ਨੂੰ ਰਸੀਅਨ ਸੈਨਿਕ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤੇ ਸੈਨਿਕ ਅਧਿਕਾਰੀ ਕਾਬੂ ਕੀਤੇ ਨੌਜਵਾਨਾਂ ਨੂੰ ਸਜ਼ਾ ਦਵਾਉਣ ਦਾ ਡਰ ਦਿਖਾ ਕੇ ਯੂਕਰੇਨ ਦੇ ਖਿਲਾਫ ਲੜਾਈ ਲੜਨ ਲਈ ਰੂਸ ਦੀ ਫੌਜ ਵਿੱਚ ਭਰਤੀ ਕਰ ਲੈਂਦੇ ਹਨ। ਜਿਨਾਂ ਦੀ ਬੀਤੇ ਦਿਨ ਰੂਸ ਦੇ ਸੈਨਿਕਾਂ ਦੀ ਵਰਦੀ ਵਿੱਚ ਇੱਕ ਵੀਡਿਓ ਵੀ ਵਾਇਰਲ ਹੋਈ ਸੀ ਜਿਸ ਵਿੱਚ ਰੂਸ ਦੀ ਸੈਨਿਕਾਂ ਦੀ ਵਰਦੀ ਵਿੱਚ ਹਥਿਆਰ ਫੜੇ ‌ਸੱਤ ਪੰਜਾਬੀ ਨੌਜਵਾਨ ਭਾਰਤ ਸਰਕਾਰ ਪਾਸੋਂ ਉਹਨਾਂ ਨੂੰ ਰੂਸ ਵਿੱਚੋਂ ਕੱਢਣ ਦੀ ਗੁਹਾਰ ਲਗਾਉਂਦੇ ਹਨ। ਦੱਸਿਆ ਜਾ ਰਿਹਾ ਹੈ ਕਿ

ਇਹ ਸੱਤ ਨੌਜਵਾਨ ਹੁਸ਼ਿਆਰਪੁਰ ਜਿਲੇ ਨਾਲ ਸੰਬੰਧਿਤ ਹਨ ਅਤੇ ਰੂਸ ਵੱਲੋਂ ਯੂਕਰੇਨ ਨਾਲ ਲੜਨ ਲਈ ਭੇਜ ਦਿੱਤੇ ਗਏ ਹਨ। ਜਿਸ ਕਾਰਨ ਗੁਰਦਾਸਪੁਰ ਦੇ ਦੋ ਨੌਜਵਾਨਾਂ ਦੇ ਪਰਿਵਾਰ ਵੀ ਸਹਿਮੇ ਹੋਏ ਹਨ। ਦੂਜੇ ਪਾਸੇ ਹੁਣ ਰਸ਼ੀਆ ਚ ਫਸੇ ਹਲਕਾ ਦੀਨਾਨਗਰ ਦੇ ਅਧੀਨ ਪੈਂਦੇ ਪਿੰਡ ਅਵਾਂਖਾ ਦੇ ਨੌਜਵਾਨ ਰਵਨੀਤ ਸਿੰਘ ਅਤੇ ਪਿੰਡ ਜੰਡਏ  ਦੇ ਨੌਜਵਾਨ ਵਿਕਰਮ ਦੇ ਪੀੜਿਤ ਮਾਪਿਆਂ ਨੇ ਕੇਂਦਰ ਤੇ ਸੂਬਾ ਸਰਕਾਰ ਤੋਂ ਉਹਨਾਂ ਦੇ ਬੱਚਿਆਂ ਨੂੰ ਵਾਪਸ ਭਾਰਤ ਲਿਆਉਣ ਦੀ ਅਪੀਲ ਕਰ ਰਹੇ ਹਨ।  ਰਵਨੀਤ ਸਿੰਘ ਦੀ ਮਾਤਾ ਅਤੇ ਭੈਣ ਨੇ ਦੱਸਿਆ ਕਿ ਅਸੀ ਬਹੁਤ ਹੀ ਗਰੀਬ ਹਾਂ ਅਤੇ 11 ਲੱਖ ਦਾ ਕਰਜਾ ਚੁੱਕ ਕੇ ਅਸੀ ਆਪਣੇ ਮੁੰਡੇ ਨੂੰ ਟੂਰਿਸਟ ਵੀਜੇ ਤੇ ਵਿਦੇਸ ਭੇਜਿਆ ਸੀ ਅਤੇ ਏਜੇਂਟ ਨੇ ਵਾਹਦਾ ਕੀਤਾ ਸੀ ਕਿ ਉਸ ਨੂੰ  ਅੱਗੇ ਕਿਸੇ ਚੰਗੇ ਦੇਸ ਭੇਜ ਦੇਣਗੇ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *