ਯਾਰ ਦੇ ਜਨਮਦਿਨ ‘ਤੇ ਕੀਤੀ ਚੋਰੀ, ਦੁਕਾਨਦਾਰ ਨੇ ਕਰ ਲਏ ਕਾਬੂ,

ਜਲੰਧਰ ਦੀ ਮਸ਼ਹੂਰ ਕੇ.ਪੀ. ਬੇਕਰੀ ਤੋਂ ਦੋ ਚੋਰਾਂ ਨੇ ਨਿਊਟ੍ਰੇਲਾ ਦੇ ਡੱਬੇ ਚੋਰੀ ਕਰਕੇ ਨਿਕਲਣ ਦੀ ਕੋਸ਼ਿਸ਼ ਕੀਤੀ। ਜਦੋਂ ਦੁਕਾਨ ਮਾਲਕ ਨੂੰ ਸ਼ੱਕ ਹੋਇਆ ਤਾਂ ਉਸ ਨੇ ਦੋਵਾਂ ਚੋਰਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ। ਇਹ ਪੂਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਹੈ, ਜਿਸ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੋ ਵਿਅਕਤੀ ਚੈੱਕ ਵਾਲੀਆਂ ਕਮੀਜ਼ਾਂ ਪਾ ਕੇ ਅੰਦਰ ਆਉਂਦੇ ਹਨ ਅਤੇ ਨਿਊਟ੍ਰੇਲਾ ਦੇ ਡੱਬੇ ਨੂੰ ਦੇਖਦੇ ਰਹਿੰਦੇ ਹਨ।ਫਿਰ ਉਨ੍ਹਾਂ ‘ਚੋਂ

ਇਕ ਵਿਅਕਤੀ ਡੱਬੇ ਦੀ ਫੋਟੋ ਖਿੱਚ ਲੈਂਦਾ ਹੈ ਅਤੇ ਬਾਕਸ ਵਾਪਸ ਰੱਖ ਦਿੰਦਾ ਹੈ। ਪਰ ਕੁਝ ਮਿੰਟਾਂ ਬਾਅਦ ਉਹ ਦੁਬਾਰਾ ਡੱਬਾ ਚੁੱਕ ਲੈਂਦਾ ਹੈ ਅਤੇ ਆਲੇ-ਦੁਆਲੇ ਦੇਖ ਕੇ ਉਸ ਨੂੰ ਆਪਣੀ ਕਮੀਜ਼ ਦੇ ਹੇਠਾਂ ਦਬਾ ਲੈਂਦਾ ਹੈ। ਜਿਵੇਂ ਹੀ ਉਹ ਦੁਕਾਨ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਦੁਕਾਨਦਾਰਾਂ ਨੇ ਉਸ ਨੂੰ ਮੌਕੇ ‘ਤੇ ਹੀ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ

ਦੁਕਾਨ ਦੇ ਮਾਲਕ ਕੁਨਾਲ ਨੇ ਦੱਸਿਆ ਕਿ ਦੋ ਲੜਕੇ ਗ੍ਰਾਹਕ ਬਣ ਕੇ ਦੁਕਾਨ ਦੇ ਅੰਦਰ ਆਏ ਅਤੇ ਦੁਕਾਨ ਦੇ ਅੰਦਰ ਘੁੰਮਦੇ ਰਹੇ। ਕੁਝ ਸਮਾਨ ਦੇਖਦੇ ਰਹੇ ਅਤੇ ਮੌਕਾ ਮਿਲਦੇ ਹੀ ਉਨ੍ਹਾਂ ਨੇ ਨਿਊਟ੍ਰੇਲਾ ਦਾ ਡੱਬਾ ਚੁੱਕ ਕੇ ਰੱਖ ਲਿਆ। ਉਸ ਸਮੇਂ ਦੌਰਾਨ ਮੇਰੀ ਨਜ਼ਰ ਉਸ ‘ਤੇ ਪੈ ਗਈ ਅਤੇ ਜਿਵੇਂ ਹੀ ਉਹ ਬਾਹਰ ਆਉਣ ਲੱਗਾ, ਅਸੀਂ ਉਸ ਨੂੰ ਫੜ ਲਿਆ। ਪੁਲਿਸ ਨੂੰ ਬੁਲਾ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *