ਮੰਦਿਰ ‘ਚ ਲੋਕਾਂ ਨਾਲੋ ਵੱਧ ਘੁੰਮਦੇ ਚੂਹੇ,ਸੰਗਤਾਂ ‘ਚ ਵਰਤਾਇਆ ਜਾਂਦਾ ਚੂਹਿਆਂ ਦਾ ਜੂਠਾ ਪ੍ਰਸਾਦ

ਰਾਜਸਥਾਨ ਇਤਿਹਾਸਿਕ ਧਰੋਹਰਾਂ ਅਤੇ ਚਮਤਕਾਰੀ ਮੰਦਿਰਾਂ ਲਈ ਪੂਰੇ ਦੇਸ਼ ‘ਚ ਮਸ਼ਹੂਰ ਹੈ। ਰਾਜਸਥਾਨ ‘ਚ ਸਥਿਤ ਕਰਣੀ ਮਾਤਾ ਦਾ ਮੰਦਿਰ ਵੀ ਬਹੁਤ ਪ੍ਰਸਿੱਧ ਹੈ। ਇਸ ਮੰਦਿਰ ‘ਚ ਭਗਤਾਂ ਨੂੰ ਜ਼ਿਆਦਾ ਕਾਲੇ ਚੂਹੇ ਨਜ਼ਰ ਆਉਂਦੇ ਹਨ। ਉਂਝ ਇੱਥੇ ਚੂਹਿਆਂ ਨੂੰ ‘ਕਾਬਾ’ ਕਿਹਾ ਜਾਂਦਾ ਹੈ ਅਤੇ ਇ੍ਹਨਾਂ ਕਾਬਾਵਾਂ ਨੂੰ ਬਕਾਇਦਾ ਦੁੱਧ, ਲੱਡੂ ਅਤੇ ਹੋਰ ਖਾਣ – ਪੀਣ ਦੀਆਂ ਚੀਜਾਂ ਪਰੋਸੀਆਂ ਜਾਂਦੀਆਂ ਹਨ। ਮੰਨਿਆ ਜਾਂਦਾ ਹੈ ਕਿ ਇਸ ਮੰਦਿਰ ਵਿੱਚ ਦਰਸ਼ਨ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਹਰ ਮੁਰਾਦ ਪੂਰੀ ਹੁੰਦੀ ਹੈ।

ਰਾਜਸਥਾਨ ਦੇ ਇਤਿਹਾਸਿਕ ਨਗਰ ਬੀਕਾਨੇਰ ਤੋਂ ਲੱਗਭੱਗ 30 ਕਿੱਲੋ ਮੀਟਰ ਦੂਰ ਦੇਸ਼ਨੋਕ ਵਿੱਚ ਸਥਿਤ ਕਰਣੀ ਮਾਤਾ ਦਾ ਮੰਦਿਰ, ਜਿਸਨੂੰ ਚੂਹਿਆਂ ਵਾਲੀ ਮਾਤਾ ਜਾਂ ਚੂਹਿਆਂ ਵਾਲਾ ਮੰਦਿਰ ਵੀ ਕਿਹਾ ਜਾਂਦਾ ਹੈ। ਕਰਣੀ ਮਾਤਾ ਦਾ ਮੰਦਿਰ ਇੱਕ ਅਜਿਹਾ ਮੰਦਿਰ ਹੈ, ਜਿੱਥੇ 20 ਹਜ਼ਾਰ ਤੋਂ ਵੀ ਵੱਧ ਚੂਹੇ ਰਹਿੰਦੇ ਹਨ ਅਤੇ ਮੰਦਿਰ ਵਿੱਚ ਆਉਣ ਵਾਲੇ ਭਗਤਾਂ ਨੂੰ ਚੂਹਿਆਂ ਦਾ ਜੂਠਾ ਕੀਤਾ ਹੋਇਆ ਪ੍ਰਸ਼ਾਦ ਹੀ ਮਿਲਦਾ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹੇ ਚੂਹੇ ਹੋਣ ਦੇ ਬਾਅਦ ਵੀ ਮੰਦਿਰ ‘ਚ ਬਿਲਕੁੱਲ ਵੀ ਬਦਬੂ ਨਹੀਂ ਹੈ, ਅੱਜ ਤੱਕ ਕੋਈ ਵੀ ਰੋਗ ਨਹੀਂ ਫੈਲਿਆ। ਇੱਥੇ ਤੱਕ ਚੂਹਿਆਂ ਦਾ ਜੂਠਾ ਪ੍ਰਸਾਦ ਖਾਣ ਨਾਲ ਕੋਈ ਵੀ ਭਗਤ ਬੀਮਾਰ ਨਹੀਂ ਹੋਇਆ।ਕਰਣੀ ਮਾਤਾ, ਜਿਨ੍ਹਾਂ ਨੂੰ ਭਗਤ ਮਾਂ ਜਗਦੰਬਾ ਦਾ ਅਵਤਾਰ ਮੰਨਦੇ ਹਨ। ਦੱਸਿਆ ਜਾਂਦਾ ਹੈ ਕਿ ਕਰਣੀ ਮਾਤਾ ਦਾ ਜਨਮ 1387 ਵਿੱਚ ਇੱਕ ਚਾਰਣ ਪਰਿਵਾਰ ‘ਚ ਹੋਇਆ ਸੀ। ਉਨ੍ਹਾਂ ਦਾ ਬਚਪਨ ਦਾ ਨਾਮ ਰਿਘੁਬਾਈ ਸੀ। ਰਿਘੁਬਾਈ ਦਾ

ਵਿਆਹ ਸਾਠਿਕਾ ਪਿੰਡ ਦੇ ਕਿਪੋਜੀ ਚਾਰਣ ਨਾਲ ਹੋਇਆ ਸੀ, ਪਰ ਵਿਆਹ ਦੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਦਾ ਮਨ ਸੰਸਾਰਿਕ ਜੀਵਨ ਤੋਂ ਉਠ ਗਿਆ। ਬਾਅਦ ‘ਚ ਰਿਘੁਬਾਈ ਨੇ ਕਿਪੋਜੀ ਚਾਰਣ ਦਾ ਵਿਆਹ ਆਪਣੀ ਛੋਟੀ ਭੈਣ ਗੁਲਾਬ ਨਾਲ ਕਰਵਾ ਕੇ ਆਪਣੇ ਆਪ ਨੂੰ ਮਾਤਾ ਦੀ ਭਗਤੀ ਅਤੇ ਲੋਕਾਂ ਦੀ ਸੇਵਾ ‘ਚ ਲਗਾ ਦਿੱਤਾ। ਜਨ-ਕਲਿਆਣ, ਨਿਰਾਲਾ ਕਾਰਜ ਅਤੇ ਚਮਤਕਾਰੀ ਸ਼ਕਤੀਆਂ ਦੇ ਕਾਰਨ ਰਿਘੁਬਾਈ ਨੂੰ ਕਰਣੀ ਮਾਤਾ ਦੇ ਨਾਮ ਤੋਂ ਸਥਾਨਕ ਲੋਕ ਪੁੱਜਣ ਲੱਗੇ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *