ਮਾਡਲ Divya Pahuja ਦੇ ਹਾਈ ਪ੍ਰੋਫਾਈਲ ਕ/ਤ/ਲ ਦਾ ਮਾਮਲਾ ! ਹਰਿਆਣਾ ਦੇ ਟੋਹਾਣਾ ਤੋਂ ਮਿਲੀ ਦੇ/ਹ

ਮਾਡਲ ਅਤੇ ਗੈਂਗਸਟਰ ਸੰਦੀਪ ਗਾਡੌਲੀ ਦੀ ਪ੍ਰੇਮਿਕਾ ਦਿਵਿਆ ਪਾਹੁਜਾ ਦੀ ਕਤਲ ਦੀ ਗੁੱਥੀ ਸੁਲਝ ਗਈ ਹੈ। ਹਰਿਆਣਾ ਪੁਲਸ ਨੇ 11 ਦਿਨ ਬਾਅਦ ਦਿਵਿਆ ਦੀ ਲਾਸ਼ ਨੂੰ ਬਰਾਮਦ ਕਰ ਲਿਆ ਹੈ। ਪੁਲਸ ਨੇ NDRF ਟੀਮ ਦੀ ਮਦਦ ਨਾਲ ਦਿਵਿਆ ਦੀ ਲਾਸ਼ ਨੂੰ ਹਰਿਆਣਾ ਦੇ ਫਤਿਹਾਬਾਦ ਦੇ ਟੋਹਾਨਾ ਕੋਲ ਨਹਿਰ ਵਿਚੋਂ ਬਰਾਮਦ ਕੀਤਾ ਹੈ। ਬਰਾਮਦ ਲਾਸ਼ ਕਾਫੀ ਫੁੱਲੀ ਹਾਲਾਤ ਵਿਚ ਹੈ।ਦੱਸ ਦੇਈਏ ਕਿ 27 ਸਾਲਾ ਦਿਵਿਦਾ ਦਾ 2 ਜਨਵਰੀ ਦੀ ਰਾਤ ਨੂੰ ਸਿਟੀ ਪੁਆਇੰਟ ਹੋਟਲ ਦੇ ਕਮਰੇ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦਿਵਿਆ ਦੀ ਲਾਸ਼

ਨੂੰ ਲੈ ਕੇ ਜਾਣ ਵਾਲੇ ਦੋਸ਼ੀ ਬਲਰਾਜ ਗਿੱਲ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਇਸ ਦਾ ਸੁਰਾਗ ਮਿਲਿਆ। ਬਲਰਾਜ ਗਿੱਲ ਨੂੰ ਵੀਰਵਾਰ ਸ਼ਾਮ ਕੋਲਕਾਤਾ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਗੁਰੂਗ੍ਰਾਮ ਤੋਂ ਟੀਮ ਉੱਥੇ ਪਹੁੰਚੀ ਅਤੇ ਉਸ ਤੋਂ ਪੁੱਛਗਿੱਛ ਕੀਤੀ ਗਈ।ਸ਼ੁਰੂਆਤੀ ਪੁੱਛਗਿੱਛ ਵਿਚ ਬਲਰਾਜ ਨੇ ਦਿਵਿਆ ਦੀ ਲਾਸ਼ ਪੰਜਾਬ ਵਿਚ ਨਹਿਰ ‘ਚ ਸੁੱਟਣ ਦੀ ਗੱਲ ਦੱਸੀ ਹੈ। ਜਿਸ ਤੋਂ ਬਾਅਦ NDRF ਦੀਆਂ 25 ਟੀਮਾਂ ਦੀ ਮਦਦ ਨਾਲ ਲਾਸ਼ ਦੀ ਪਟਿਆਲਾ ਤੋਂ

ਖਨੌਰੀ ਤੱਕ ਤਲਾਸ਼ੀ ਲਈ ਗਈ। ਦੱਸ ਦੇਈਏ ਕਿ ਦਿਵਿਆ ਦੇ ਕਤਲ ਮਗਰੋਂ ਦੋਸ਼ੀ ਪਟਿਆਲਾ ‘ਚ ਦੋਸ਼ੀਆਂ ਦੀ BMW ਕਾਰ ਮਿਲੀ ਸੀ, ਜਿਸ ਨੂੰ ਉਹ ਛੱਡ ਕੇ ਕੈਬ ਰਾਹੀਂ ਫ਼ਰਾਰ ਹੋ ਗਏ ਸਨ। ਦਿਵਿਆ ਦਾ ਕਿਉਂ ਕੀਤਾ ਗਿਆ ਸੀ ਕਤਲ ਮੁੱਖ ਦੋਸ਼ੀ ਅਭਿਜੀਤ ਨੇ ਦੱਸਿਆ ਕਿ ਦਿਵਿਆ ਬੇਹੱਦ ਸ਼ਾਤਿਰ ਕਿਸਮ ਦੀ ਕੁੜੀ ਸੀ। ਉਹ ਉਸ ਨੂੰ ਬਲੈਕਮੇਲ ਕਰ ਰਹੀ ਸੀ। ਅਭਿਜੀਤ ਮੁਤਾਬਕ ਉਸ ਕੋਲ ਉਸ ਦੀਆਂ ਕੁਝ ਅਸ਼ਲੀਲ ਤਸਵੀਰਾਂ ਸਨ,

ਜਿਸ ਦੇ ਸਹਾਰੇ ਪੈਸੇ ਮੰਗੇ ਜਾ ਰਹੇ ਸਨ। ਕੁਝ ਦਿਨ ਪਹਿਲਾਂ ਦਿਵਿਆ ਨੇ ਪੈਸਿਆਂ ਦੀ ਡਿਮਾਂਡ ਹੋਰ ਵਧਾ ਦਿੱਤੀ ਸੀ। ਇਸੇ ਵਜ੍ਹਾ ਤੋਂ ਅਭਿਜੀਤ ਨੇ ਮਾਮਲੇ ਨੂੰ ਸੈਟਲ ਕਰਨ ਲਈ ਦਿਵਿਆ ਨੂੰ 2 ਜਨਵਰੀ ਨੂੰ ਸਿਟੀ ਪੁਆਇੰਟ ਹੋਟਲ ਬੁਲਾਇਆ ਸੀ। ਉਹ ਉਸ ਨੂੰ ਤਸਵੀਰਾਂ ਡਿਲੀਟ ਕਰ ਲਈ ਕਹਿ ਰਿਹਾ ਸੀ ਪਰ ਦਿਵਿਆ ਅਜਿਹਾ ਨਹੀਂ ਚਾਹੁੰਦੀ ਸੀ। ਇਸ ਨੂੰ ਲੈ ਕੇ ਦੋਹਾਂ ਵਿਚਾਲੇ ਅਣਬਣ ਹੋਈ ਅਤੇ ਉਸ ਨੇ ਦਿਵਿਆ ਨੂੰ ਗੋਲੀ ਮਾਰ ਦਿੱਤੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *