ਬੱਚਿਆਂ ਨਾਲ ਭਰੀਆਂ 2 ਸਕੂਲੀ ਬੱਸਾਂ ਆਪਸ ਚ ਟਕਰਾਈਆਂ

ਮਹਿਤਪੁਰ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਨੈਸ਼ਨਲ ਹਾਈਵੇ ਤੇ ਸਿੰਗਲ ਰੋਡ ਹੋਣ ਦੇ ਚਲਦਿਆਂ ਨਿੱਤ ਦਰਦਨਾਕ ਹਾਦਸੇ ਵਾਪਰ ਰਹੇ ਹਨ। ਅੱਜ ਫਿਰ ਤੋਂ ਨੈਸ਼ਨਲ ਹਾਈਵੇ ਤੇ ਪਿੰਡ ਭਨੂਪਲੀ ਤੋਂ ਮਹਿਜ ਕੁਝ ਦੂਰ ਬਹਿਲੂ ਪਿੰਡ ਕੋਲ ਸਕੂਲੀ ਬੱਸਾਂ ਦਾ ਆਪਸੀ ਟਕਰਾਅ ਹੋਇਆ। ਹਾਦਸੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਚਾਰ ਤੋਂ ਪੰਜ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਤੇ ਬੱਚਿਆਂ ਨੂੰ ਭਨੂਪਲੀ ਦੇ ਨਿੱਜੀ ਹਸਪਤਾਲ ਵਿੱਚ ਮੁੱਢਲੀ ਮਦਦ ਦਿੱਤੀ ਗਈ।

ਹਾਦਸੇ ਦੀ ਜਾਣਕਾਰੀ ਲੈਣ ਲਈ ਆਪਣੇ ਪੋ੍ਗਰਾਮ ਛੱਡ, ਘਟਨਾ ਵਾਲੀ ਥਾਂ ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਪਹੁੰਚ ਗਏ ਤੇ ਉਨਾਂ੍ਹ ਸਬੰਧਤ ਪ੍ਰਸ਼ਾਸਨ ਤੇ ਪੁਲਿਸ ਨਾਲ ਨੈਸ਼ਨਲ ਹਾਈਵੇ ਕੰਢੇ ਖੜ੍ਹੇ ਹੋ ਕੇ ਬੱਚਿਆਂ ਦਾ ਹਾਲਚਾਲ ਪ੍ਰਸ਼ਾਸਨ ਤੋਂ ਪੁੱਿਛਆ। ਦੂਜੇ ਪਾਸੇ ਮੌਕੇ ਤੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੈਂਟ ਮੈਰੀ ਸਕੂਲ ਦੀਆਂ 2 ਬੱਸਾਂ ਜਦੋਂ ਬੱਚਿਆਂ ਤੋਂ ਛੁੱਟੀ ਤੋਂ ਬਾਅਦ ਘਰ ਘਰ ਛੱਡਣ ਲਈ ਇੱਕਠੀਆਂ ਜਾ ਰਹੀਆਂ ਸੀ ਤਾਂ ਪਿੰਡ ਬਹਿਲੂ ਕੋਲ ਉਕਤ ਨਿੱਜੀ ਸਕੂਲ ਦੀ ਬੱਸ ਨੰਬਰ ਪੀਬੀ 12 ਵਾਈ 2997 ਦੇ ਅੱਗੇ ਇਕਦਮ ਗੱਡੀ

ਕਿਸੇ ਥਾਰ ਗੱਡੀ ਨੇ ਬੇ੍ਕ ਮਾਰ ਦਿੱਤੀ। ਜਿਸ ਉਪਰੰਤ ਉਕਤ ਨਿੱਜੀ ਸਕੂਲ ਦੀ ਬੱਸ ਨੇ ਜਦੋਂ ਬੇ੍ਕ ਮਾਰੀ ਤਾਂ ਪਿੱਛੇ ਤੇ ਆ ਰਹੀ ਸੰਤ ਬਾਬਾ ਸੇਵਾ ਸਿੰਘ ਖਾਲਸਾ ਸਕੂਲ ਜਿੰਦਵੜੀ ਦੀ ਬੱਸ ਨੰਬਰ ਪੀਬੀ 12 ਟੀ 0276 ਦੇ ਚਾਲਕ ਤੋਂ ਵੀ ਬੱਸ ਕਾਬੂ ਨਾ ਹੋਈ ਤੇ ਉਹ ਸੈਂਟ ਮੇਰੀ ਸਕੂਲ ਦੀ ਬੱਸ ‘ਚ ਜਾ ਟਕਰਾਈ। ਉਕਤ ਗੱਡੀ ਦੇ ਚਾਲਕ ਨੇ ਕਾਫੀ ਦੂਰ ਤੱਕ ਗੱਡੀ ਦੀਆਂ ਬੇ੍ਕਾਂ ਮਾਰੀਆਂ ਪਰ ਉਕਤ ਸੜਕ ‘ਤੇ ਲਗਾਤਾਰ ਆਵਾਜਾਈ ਹੋਣ ਦੇ ਚੱਲਦਿਆਂ ਬੱਸ ਰੁਕੀ ਨਹੀਂ ਤੇ ਖਾਲਸਾ ਸਕੂਲ ਬੱਸ ਦੀ ਫਰੰਟ ਸਾਈਡ ਦੇ ਤਾਂ ਪਰਖਚੇ ਹੀ ਉੁਡ ਗਏ। ਸੈਂਟ ਮੈਰੀ ਸਕੂਲ ਦੀ ਬੱਸ ਪਿੱਛੇ ਅਤੇ ਅੱਗੇ ਤੋਂ ਨੁਕਸਾਨੀ ਗਈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *