ਬੈਂਕ ਮੁਲਾਜ਼ਮ ਨੇ ਬੈਂਕ ਨੂੰ ਲਗਾਇਆ ਕਰੋੜਾਂ ਦਾ ਚੂਨਾ,ਖਾਤਿਆਂ ਚੋਂ ਉਡਾਏ 1 ਕਰੋੜ 39 ਲੱਖ

 ਬੈਂਕਾਂ ਵਿੱਚ ਘਪਲੇ ਦੀਆਂ ਘਟਨਾਵਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਹਨ। ਕਈ ਵਾਰੀ ਲੋਕਾਂ ਦੇ ਖਾਤਿਆਂ ਵਿੱਚੋਂ ਪੈਸਿਆਂ ਦਾ ਹੇਰ ਫੇਰ ਹੋ ਜਾਂਦਾ ਹੈ। ਅਜਿਹਾ ਇੱਕ ਤਾਜ਼ਾ ਮਾਮਲਾ ਜ਼ਿਲ੍ਹਾ ਸੰਗਰੂਰ ਦੇ ਕੋ-ਆਪਰੇਟਿਵ ਬੈਂਕ ਦੇ ਚੀਮਾ ਬ੍ਰਾਂਚ ਤੋਂ ਸਾਹਮਣੇ ਆਇਆ ਹੈ। ਇੱਥੇ ਦੇ ਕਮੇਟੀ ਵੱਲੋਂ ਬ੍ਰਾਂਚ ਇੰਚਾਰਜ ਦੇ ਉੱਤੇ 1 ਕਰੋੜ, 39 ਲੱਖ ਦਾ ਗਬਨ ਕਰਨ ਦੇ ਇਲਜ਼ਾਮ ਲਗਾਏ ਗਏ ਹਨ।ਮੀਡੀਆ ਨਾਲ ਗੱਲ ਕਰਦੇ ਕੋ-ਆਪਰੇਟਿਵ ਬੈਂਕ ਦੇ ਚੇਅਰਮੈਨ ਨੇ ਦੱਸਿਆ ਕਿ ਸਾਡੇ ਵੱਲੋਂ ਲੰਬੇ ਸਮੇਂ ਉੱਤੇ ਇੱਕੋ ਸੀਟ ਉੱਤੇ ਬੈਠੇ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹੈ।

ਚੀਮਾ ਬ੍ਰਾਂਚ ਵਿੱਚ ਜਦੋਂ ਨਵੇਂ ਮੈਨੇਜਰ ਨੇ ਜੁਆਇਨ ਕੀਤਾ, ਤਾਂ ਉਸ ਤੋਂ ਬਾਅਦ ਉਨ੍ਹਾਂ ਵੱਲੋਂ ਜਾਂਚ ਕੀਤੀ ਗਈ। ਜਾਂਚ ਦੌਰਾਨ ਕੁਝ ਹੇਰਫੇਰ ਨਜ਼ਰ ਆਏ। ਬ੍ਰਾਂਚ ਇੰਚਾਰਜ ਨੇ ਤੁਰੰਤ ਇਸ ਦੀ ਸੂਚਨਾ ਕੋਆਪਰੇਟਿਵ ਬੈਂਕ ਦੀ ਕਮੇਟੀ ਨੂੰ ਦਿੱਤੀ। ਇਸ ਤੋਂ ਬਾਅਦ ਸਾਡੇ ਵੱਲੋਂ ਇਸ ਬਾਰੇ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਹਿਲ ਦੇ ਨਾਲ ਗੱਲਬਾਤ ਕਰ ਕੇ ਸਬੰਧਿਤ ਅਧਿਕਾਰੀ ਉੱਤੇ ਮਾਮਲਾ ਦਰਜ ਕਰਵਾਇਆ ਗਿਆ ਹੈ। ਜਦੋਂ ਮਾਮਲਾ ਦਰਜ ਕਰਵਾਇਆ, ਤਾਂ ਉਸ ਸਮੇਂ ਇਹ ਘਪਲਾ ਸਿਰਫ 80 ਕੁ ਲੱਖ ਦਾ ਨਜ਼ਰ ਆ ਰਿਹਾ ਸੀ, ਪਰ ਤਫਤੀਸ਼ ਕਰਨ ਤੋਂ ਬਾਅਦ

ਪਤਾ ਲੱਗਾ ਕਿ ਹੁਣ ਤੱਕ 1 ਕਰੋੜ, 39 ਲੱਖ ਦਾ ਘਪਲਾ ਹੋ ਚੁੱਕਾ ਹੈ।ਕੋ-ਆਪਰੇਟਿਵ ਦੇ ਐਮਡੀ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਕਿ ਇਹ ਅਧਿਕਾਰੀ ਸਾਲ 2000 ਤੋਂ ਲੈ ਕੇ 2018 ਤੱਕ ਅਸਿਸਟੈਂਟ ਮੈਨੇਜਰ ਦੀ ਪੋਸਟ ਉੱਤੇ ਚੀਮਾ ਮੰਡੀ ਵਿਖੇ ਹੀ ਤੈਨਾਤ ਰਿਹਾ। ਇੰਨਾਂ ਲੰਮਾਂ ਸਮਾਂ ਇੱਕੋ ਸੀਟ ਉੱਤੇ ਕਿਸ ਤਰ੍ਹਾਂ ਤੈਨਾਤ ਰਿਹਾ, ਇਸ ਬਾਰੇ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਵੱਲੋਂ ਇਸ ਵੱਲੋਂ ਕੀਤੇ ਹੋਏ ਘਪਲੇ ਦੀ ਪੂਰੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਲੋਕਾਂ ਦਾ ਪੈਸਾ ਲੋਕਾਂ ਤੱਕ ਪਹੁੰਚ ਸਕੇ ਜਾਂ ਫਿਰ ਸਰਕਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਚੂਨਾ ਨਾ ਲੱਗ ਸਕੇ।

 ਐਮਡੀ ਨੇ ਦੱਸਿਆ ਕਿ ਇਸ ਅਧਿਕਾਰੀ ਵੱਲੋਂ ਲੋਕਾਂ ਵੱਲੋਂ ਖਾਤਿਆਂ ਨੂੰ ਬੰਦ ਨਾ ਕਰਨ ਦੀ ਬਜਾਏ ਉਨ੍ਹਾਂ ਵੱਲੋਂ ਚੈੱਕ ਬੁੱਕ ਸਾਈਨ ਕਰਵਾ ਕੇ ਉਨ੍ਹਾਂ ਦੇ ਖਾਤਿਆਂ ਵਿੱਚੋਂ ਪੈਸਿਆਂ ਦਾ ਗਬਨ ਕੀਤਾ ਹੈ ਜਿਸ ਦੀ ਪੁਸ਼ਟੀ ਉਦੋਂ ਹੋਈ ਜਦੋਂ ਬਰੀਕੀ ਦੇ ਨਾਲ ਜਾਂਚ ਕੀਤੀ ਗਈ। ਪਤਾ ਲੱਗਾ ਹੈ ਕਿ ਇਸ ਅਧਿਕਾਰੀ ਨੇ ਕਿਸਾਨਾਂ ਦਾ ਪੈਸਾ ਆਪਣੀ ਧਰਮ ਪਤਨੀ ਅਤੇ ਆਪਣੀ ਬੇਟੀ ਦੇ ਅਕਾਊਂਟਾਂ ਵਿੱਚ ਟ੍ਰਾਂਸਫਰ ਕੀਤਾ ਹੋਇਆ ਹੈ। ਐਮਡੀ ਨੇ ਕਿਹਾ ਕਿ ਸਾਡੇ ਵੱਲੋਂ ਇਸ ਪੂਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾਵੇਗੀ। ਇਸ ਅਧਿਕਾਰੀ ਤੋਂ ਇੱਕ-ਇੱਕ ਪੈਸੇ ਦੀ ਪੈਰਵਾਈ ਕੀਤੀ ਜਾਵੇਗੀ। ਇੰਨਾਂ ਹੀ ਨਹੀਂ, ਸਾਡੇ ਵੱਲੋਂ ਬ੍ਰਾਂਚ ਦੇ ਮੈਨੇਜਰ ਨੂੰ ਸਸਪੈਂਡ ਕਰ ਦਿੱਤਾ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *