ਪਿੰਡ-ਪਿੰਡ ਫੇਰੀ ਲਾਉਂਦਾ ਸੀ ਪਿਓ, ਪੁੱਤ ਬਣ ਗਿਆ ਸਾਇੰਟਿਸਟ, ਗਰੀਬੀ ਦੇ ਬਾਵਜੂਦ ਵੀ ਪਰਿਵਾਰ ਨੇ ਪੁੱਤ ਨੂੰ ਪੜ੍ਹਾਇਆ

ਅੱਜ ਕੱਲ ਸਮਾਰਟ ਫੋਨ ਦੀ ਦੁਨੀਆ ਚ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਕੋਈ ਮੋਬਾਇਲ ਚਲਾਉਣ ਦਾ ਸ਼ੋਕੀਨ ਹੈਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਸਨ ਕੁਝ ਵੀਡਿਓਜ਼ ਸਾਨੂੰ ਹਸਾ ਦਿੰਦਿਆਂ ਸਨ ਅਤੇ ਕੁਝ ਵੀਡਿਓਜ਼ ਸਾਨੂ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹੈ

ਮਨ ਵਿੱਚ ਹਿੰਮਤ ਅਤੇ ਲਗਨ ਹੋਵੇ ਤਾਂ ਕਿਸੇ ਵੀ ਮੰਜ਼ਿਲ ਨੂੰ ਹਾਸਲ ਕਰ ਲੈਣਾ ਔਖਾ ਨਹੀਂ ਹੈ। ਸਾਧਨਾਂ ਦੀ ਕਮੀ ਉਹਨਾਂ ਦੇ ਰਸਤੇ ਦਾ ਰੋੜਾ ਬਣਦੀ ਹੈ  ਜਿਨਾਂ ਵਿੱਚ ਮਿਹਨਤ ਕਰਨ ਦੇ ਜਜ਼ਬੇ ਦੀ ਕਮੀ ਹੁੰਦੀ ਹੈ। ਸਾਧਨਾਂ ਦੀ ਕਮੀ ਆਪਣੀ ਮੰਜ਼ਿਲ ਤੇ ਹਮੇਸ਼ਾ ਨਜ਼ਰ ਰੱਖਣ ਵਾਲਿਆਂ ਦੇ ਰਸਤੇ ਦੀ ਰੁਕਾਵਟ ਕਦੇ ਨਹੀਂ ਬਣਦੀ। ਇਸ ਗੱਲ ਨੂੰ ਸਾਬਤ ਕਰ ਦਿਖਾਇਆ ਹੈ ਪਿੰਡ ਪਿੰਡ ਫੇਰੀ ਲਗਾ ਕੇ ਲੋਕਾਂ ਦੀ ਜਰੂਰਤ ਦਾ ਸਮਾਨ ਵੇਚਣ ਵਾਲੇ ਅਤੇ ਲਗਭਗ ਅਨਪੜ ਮਹਿੰਦਰ ਪਾਲ ਦੇ ਪੁੱਤਰ ਪਵਨ ਕੁਮਾਰ ਨੇ। ਗੁਰਦਾਸਪੁਰ ਦੇ ਇਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਅਤੇ ਬੇਹਦ

ਸਧਾਰਣ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਪਵਨ ਕੁਮਾਰ ਦੇ ਨਾਂ ਨਾਲ ਹੁਣ ਡਾਕਟਰ ਜੁੜ ਗਿਆ ਹੈ। ਉਸ ਨੇ ਸਰਕਾਰੀ ਸਕੂਲਾਂ ਵਿੱਚ ਮੁਢਲੀ ਸਿੱਖਿਆ ਤੇ ਸਰਕਾਰੀ ਕਾਲਜ ਵਿੱਚ ਬੀਐਸਸੀ ਨੋਨ ਮੈਡਿਕਲ ਕਰਨ ਤੋਂ ਬਾਅਦ ਨੈਨੋ ਟੈਕਨੋਲੋਜੀ ਵਿੱਚ ਐਮਐਸਸੀ ਅਤੇ  ਪੀਐਚਡੀ ਵੀ ਕਰ ਲਈ ਹੈ ਅਤੇ ਵੱਖ ਵੱਖ ਦੇਸ਼ਾਂ ਵਿੱਚ ਰਿਸਰਚ ਕਰਨ ਤੋਂ ਬਾਅਦ ਹੁਣ ਆਇਰਲੈਂਡ ਵਿੱਚ ਯੂਰੋਪ ਦੀ ਇੱਕ ਕੰਪਨੀ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿਗਿਆਨੀਆਂ ਨਾਲ ਕੰਮ ਕਰ ਰਿਹਾ ਹੈ।ਪਵਨ ਦੇ ਪਿਤਾ ਮਹਿੰਦਰ ਪਾਲ ਨੇ ਦੱਸਿਆ ਕਿ ਪਵਨ ਨੇ ਬੀਐਸਸੀ ਤਾਂ ਆਪਣੀ ਮਿਹਨਤ

ਸਦਕਾ ਸਰਕਾਰੀ ਸਕੂਲਾਂ ਅਤੇ ਸਰਕਾਰੀ ਕਾਲਜ ਵਿੱਚ ਪੜ੍ਹ ਕੇ ਕਰ ਲਈ ਪਰ ਉਸ ਨੂੰ ਅੱਗੇ ਪੜਾਉਣ ਲਈ ਉਹਨਾਂ ਕੋਲ ਪੈਸੇ ਨਹੀਂ ਸੀ। ਉਸ ਨੇ ਕਈ ਵਾਰ ਖੂਨ ਦਾਨ ਕੀਤਾ ਜਿਸ ਕਾਰਨ ਉਹਨਾਂ ਦੀ ਸ਼ਹਿਰ ਦੇ ਇੱਕ ਡਾਕਟਰ ਨਾਲ ਪਹਿਚਾਨ ਬਣ ਗਈ ਸੀ ਜਿਨਾਂ ਦੇ ਸਹਿਯੋਗ ਨਾਲ ਪ੍ਰੋਫੈਸਰ ਖੰਨਾ ਅਤੇ ਵਰਤਮਾਨ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨਾਲ ਸੰਪਰਕ ਬਣਿਆ ਅਤੇ ਉਹਨਾਂ ਦੀ ਮਦਦ ਨਾਲ ਪਵਨ ਦੀ ਐਮਐਸਸੀ ਵੀ ਪੂਰੀ ਹੋ ਗਈ। ਚੰਗੇ ਨੰਬਰਾਂ ਵਿੱਚ ਐਮਐਸਸੀ ਕਰਨ ਕਾਰਨ ਉਸ ਨੂੰ ਵਜ਼ੀਫਾ ਮਿਲ ਗਿਆ ਤੇ

ਉਸਨੇ ਪੀਐਚਡੀ ਆਪਣੇ ਦਮ ਤੇ ਕੀਤੀ।  ਉਹਨਾਂ ਦੱਸਿਆ ਕਿ ਉਹ ਪਿੰਡਾਂ ਵਿੱਚ ਜਾ ਕੇ ਪਲਾਸਟਿਕ ਦਾ ਸਮਾਨ ਵੇਚਦੇ ਹਨ ਅਤੇ ਉਹਨਾਂ ਦੇ ਪਰਿਵਾਰ ਵਿੱਚ ਪਵਨ ਹੀ ਇਨਾ ਪੜਿਆ ਹੈ ਜਿਸ ਕਾਰਨ ਉਹਨਾਂ ਨੂੰ ਪਵਨ ਤੇ ਫਖਰ ਹੋ ਰਿਹਾ ਹੈ। ਉਨਾ ਖਾਸ ਕਰ ਗਰੀਬ ਪਰਿਵਾਰਾਂ ਦੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣ ਦੀ ਕੋਸ਼ਿਸ਼ ਕਰਨ ਤਾਂ ਜੋ ਉਹ ਪਵਨ ਵਾਂਗੂ ਆਪਣੇ ਪਰਿਵਾਰ ਦਾ ਨਾਂ ਚਮਕਾ ਸਕਣ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *