ਪਿੰਡ ਓਟਾਲਾ ਦੇ 25 ਸਾਲਾਂ ਨੌਜਵਾਨ ਦੀ ਲਾ/ਸ਼ ਉਸਦੀ ਕਾਰ ‘ਚ ਭੇਦ ਭਰੇ ਹਾਲਾਤਾਂ ‘ਚ ਮਿਲੀ ਮਾਂ ਦਾ ਰੋ ਰੋ ਕੇ ਬੁਰਾ ਹਾਲ

ਸਮਰਾਲਾ ਦੇ ਨਜ਼ਦੀਕੀ ਪਿੰਡ ਓਟਾਲਾ ਦੇ ਨੌਜਵਾਨ ਯਾਦਵਿੰਦਰ ਸਿੰਘ ਉਮਰ 25 ਸਾਲ ਦੀ ਮੌਤ ਉਸ ਦੀ ਆਪਣੀ ਕਾਰ ਵਿੱਚ ਭੇਦ ਭਰੇ ਹਾਲਾਤਾਂ ਵਿੱਚ ਹੋ ਗਈ। ਯਾਦਵਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ ਕੁਝ ਸਮਾਂ ਪਹਿਲਾਂ ਹੀ ਉਸਦੀ ਭੈਣ ਦਾ ਵਿਆਹ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਮਾਛੀਵਾੜਾ ਰੋਡ ਗੜੀ ਵਾਲੇ ਪੁਲ ਤੋਂ ਕੁਝ ਹੀ ਦੂਰੀ ਉੱਪਰ ਸੁੰਨਸਾਨ ਥਾਂ ’ਤੇ ਨੌਜਵਾਨ ਦੀ ਕਾਰ ਵਿਚ ਲਾਸ਼ ਮਿਲੀ ਜਿਸ ਦੀ ਪਹਿਚਾਣ ਯਾਦਵਿੰਦਰ ਸਿੰਘ (25) ਵਾਸੀ ਉਟਾਲਾਂ ਵਜੋਂ ਹੋਈ। ਜਿਸ ਦੀ ਸੂਚਨਾ ਮਾਛੀਵਾਡ਼ਾ ਪੁਲਸ ਨੂੰ ਦਿੱਤੀ ਕਿ ਇੱਕ

ਨੌਜਵਾਨ ਕਾਰ ਵਿਚ ਬੇਸੁਧ ਹਾਲਤ ਵਿਚ ਡਿੱਗਿਆ ਪਿਆ ਹੈ ਜਿਸ ’ਤੇ ਥਾਣਾ ਮੁਖੀ ਭਿੰਦਰ ਸਿੰਘ ਖੰਗੂਡ਼ਾ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਜਾ ਕੇ ਦੇਖਿਆ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਇਹ ਨੌਜਵਾਨ ਦੇ ਕੱਪਡ਼ੇ ਵੀ ਉਤਰੇ ਹੋਏ ਸਨ ਜੋ ਅਰਧ ਨਗਨ ਹਾਲਤ ਵਿਚ ਪਿਆ ਸੀ। ਕਾਰ ’ਚੋਂ ਮਿਲੇ ਦਸਤਾਵੇਜ਼ਾਂ ਦੇ ਅਧਾਰ ਅਤੇ ਉਸ ਕੋਲੋਂ ਮਿਲੇ ਮੋਬਾਇਲ ਤੋਂ ਪਹਿਚਾਣ ਹੋਈ ਕਿ ਇਹ ਨੌਜਵਾਨ ਪਿੰਡ ਉਟਾਲਾਂ ਦੇ ਵਾਸੀ ਜਿਸ ਦਾ ਨਾਮ ਯਾਦਵਿੰਦਰ ਸਿੰਘ ਪੁੱਤਰ ਮੱਘਰ ਸਿੰਘ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਅੱਜ ਕਰੀਬ 12 ਵਜੇ ਘਰੋਂ ਕਾਰ ਲੈ ਕੇ ਨਿਕਲਿਆ ਸੀ
ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦਾ ਪੁੱਤਰ ਮਾਛੀਵਾਡ਼ਾ ਨੇਡ਼੍ਹੇ ਮ੍ਰਿਤਕ ਹਾਲਤ ਵਿਚ ਪਿਆ ਹੈ। ਮਾਂ ਵਲੋਂ ਆਪਣੇ ਇਕਲੌਤੇ ਪੁੱਤਰ ਨੂੰ ਵਾਰ-ਵਾਰ ਫੋਨ ਵੀ ਕੀਤਾ ਜਾ ਰਿਹਾ ਸੀ ਪਰ ਉਸਨੇ ਨਾ ਚੁੱਕਿਆ ਅਤੇ ਅਖੀਰ ਜਦੋਂ ਉਸਦੀ ਮੌਤ ਦੀ ਖ਼ਬਰ ਮਿਲੀ ਤਾਂ ਮਾਪਿਆਂ ’ਤੇ ਦੁੱਖਾਂ ਦਾ ਪਹਾਡ਼ ਟੁੱਟ ਗਿਆ। ਮਾਛੀਵਾੜਾ ਥਾਣਾ ਮੁਖੀ ਭਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਸ਼ਕਤੀ ਕੰਡੇ ਦੀ ਬੈਕ ਸਾਈਡ ਤੇ ਇੱਕ ਗੱਡੀ ਖੜੀ ਹੈ
ਜਿਸ ਵਿੱਚ ਇੱਕ ਨੌਜਵਾਨ ਬੇਸੁੱਧ ਪਿਆ ਹੈ ਤਾਂ ਮੌਕੇ ਦੇ ਜਾ ਕੇ ਜੋ ਜਾਂਚ ਕੀਤੀ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਨੌਜਵਾਨ ਦੇ ਵਾਰਸਾਂ ਦੇ ਬਿਆਨ ਦੇ ਅਧਾਰ ਤੇ ਮੁੰਡਾ ਹਾਈ ਬੀਪੀ ਦਾ ਮਰੀਜ਼ ਸੀ। ਲਾਸ਼ ਨੂੰ ਤੁਰੰਤ ਸਮਰਾਲਾ ਦੇ ਸਿਵਿਲ ਹਸਪਤਾਲ ਵਿੱਚ ਲਿਆਂਦਾ ਗਿਆ। ਅਤੇ ਲਾਸ਼ ਨੂੰ ਮੋਚਰੀ ਵਿੱਚ ਰੱਖ ਦਿੱਤਾ ਗਿਆ। ਐਸਐਚਓ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਦੇ ਮੁਢਲੇ ਕਾਰਾਂ ਦਾ ਹੱਲ ਤੱਕ ਨਹੀਂ ਪਤਾ ਲੱਗਿਆ। ਪਰ ਦੇਖਣ ਨੂੰ ਇਹ ਲੱਗਦਾ ਹੈ ਕਿ ਉਸਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *