ਪਤੀ ਨੇ ਘਰਵਾਲੀ ਨਾਲ ਬਣਾਏ ਸੀ ਜ਼ਬਰਦਸਤੀ ਸਬੰਧ, ਗਰਭਵਤੀ ਹੋਣ ‘ਤੇ ਕਰ’ਤਾ ਕੇਸ

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਤੀ ਵਲੋਂ ਜਬਰੀ ਸਬੰਧ ਬਣਾਉਣ ਤੋਂ ਬਾਅਦ ਗਰਭਵਤੀ ਹੋਈ ਪਤਨੀ ਦੇ ਗਰਭਪਾਤ ਦੀ ਮੰਗ ਨੂੰ ਸਵੀਕਾਰ ਕਰਦਿਆਂ ਅੰਮ੍ਰਿਤਸਰ ਦੇ ਹਸਪਤਾਲ ਨੂੰ ਔਰਤ ਦੇ 15 ਹਫ਼ਤਿਆਂ ਦੇ ਗਰਭ ਨੂੰ ਖ਼ਤਮ ਕਰਨ ਲਈ ਢੁੱਕਵੇਂ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਔਰਤ ਦੇ ਗਰਭ ਨੂੰ ਖ਼ਤਮ ਕਰਨ ਦੀ ਇਜਾਜ਼ਤ ਦਿੰਦਿਆਂ ਕਿਹਾ ਕਿ ਜੇ ਬੱਚਾ ਪੈਦਾ ਹੁੰਦਾ ਹੈ ਤਾਂ ਇਹ ਉਸ ਨੂੰ ਉਸ ਸਦਮੇ ਤੇ ਦਰਦ ਦੀ ਯਾਦ ਦਿਵਾਉਂਦਾ ਹੈ, ਜਿਸ ਤੋਂ ਉਸ ਨੂੰ ਗੁਜ਼ਰਨਾ ਪਿਆ ਸੀ।

ਔਰਤ ਦਾ ਉਸ ਦੇ ਪਤੀ ਵਲੋਂ ਕਥਿਤ ਤੌਰ ’ਤੇ ਜਿਣਸੀ ਸ਼ੋਸ਼ਣ ਕੀਤਾ ਗਿਆ ਸੀ। ਜਸਟਿਸ ਵਿਨੋਦ ਐੱਸ. ਭਾਰਦਵਾਜ ਨੇ ਕਿਹਾ ਕਿ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਗਰਭ ਅਵਸਥਾ ਅਣਚਾਹੇ ਜਿਣਸੀ ਸਬੰਧਾਂ ਦਾ ਨਤੀਜਾ ਹੈ, ਜੋ ਉਸ ’ਤੇ ਜ਼ਬਰਦਸਤੀ ਕੀਤੀ ਗਈ ਸੀ। ਪਟੀਸ਼ਨਰ ਪਤੀ ਨਾਲ ਰਿਸ਼ਤਾ ਜਾਰੀ ਰੱਖਣ ਲਈ ਵੀ ਤਿਆਰ ਨਹੀਂ ਹੈ, ਜਿਸ ਲਈ ਉਸ ਨੇ ਤਲਾਕ ਦਾ ਹੁਕਮ ਲੈਣ ਲਈ ਫੈਮਿਲੀ ਕੋਰਟ, ਅੰਮ੍ਰਿਤਸਰ ’ਚ ਪਟੀਸ਼ਨ ਵੀ ਦਾਖ਼ਲ ਕੀਤੀ ਹੈ।

ਅਦਾਲਤ ਨੇ ਹੁਕਮਾਂ ’ਚ ਕਿਹਾ ਹੈ ਕਿ ਜੇ ਬੱਚਾ ਪੈਦਾ ਹੁੰਦਾ ਹੈ ਤਾਂ ਇਹ ਉਸ ਨੂੰ ਚੰਗੀਆਂ ਯਾਦਾਂ ਨਹੀਂ ਦਿਵਾਏਗਾ, ਸਗੋਂ ਉਸ ਸਦਮੇ ਤੇ ਦਰਦ ਦੀ ਯਾਦ ਦਿਵਾਏਗਾ, ਜਿਸ ’ਚੋਂ ਉਸ ਨੂੰ ਗੁਜ਼ਰਨਾ ਪਿਆ ਸੀ। ਇਕ ਅਣਚਾਹੇ ਬੱਚੇ ਦੇ ਰੂਪ ’ਚ ਮੈਂਬਰ ਜਾਂ ਤਾਂ ਦਰਦ ਭਰੀ ਜ਼ਿੰਦਗੀ ਜੀਅ ਸਕਦਾ ਹੈ ਜਾਂ ਇੱਜ਼ਤ ਤੋਂ ਬਿਨਾਂ ਜੀਵਨ ਜੀਅ ਸਕਦਾ ਹੈ। ਅਦਾਲਤ ਨੇ ਕਿਹਾ ਕਿ ਦੋਵੇਂ ਸਥਿਤੀਆਂ ’ਚ ਮਾਂ ਤੇ ਬੱਚੇ ਦੋਵਾਂ ਨੂੰ ਸਮਾਜਿਕ ਕਲੰਕ ਤੇ ਸਾਰੀ ਉਮਰ ਕੈਦ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਪਟੀਸ਼ਨਕਰਤਾ ਨੇ ਪਹਿਲਾਂ ਹੀ ਬੱਚੇ ਦਾ ਪਾਲਣ-ਪੋਸ਼ਣ ਕਰਨ ’ਚ ਝਿਜਕ ਜ਼ਾਹਿਰ ਕੀਤੀ ਸੀ। ਇਸ ਨਾਲ ਅਣਜੰਮੇ ਬੱਚੇ ਦਾ ਵੀ ਕੋਈ ਭਲਾ ਨਹੀਂ ਹੁੰਦਾ, ਜੋ ਜ਼ਿੰਦਗੀ ਨੂੰ ਅਨੁਕੂਲ ਬਣਾਉਣ ਲਈ ਸੰਘਰਸ਼ ਕਰੇਗਾ ਤੇ ਉਹ ਬਿਨਾਂ ਕਿਸੇ ਗ਼ਲਤੀ ਤੋਂ ਦੁਰਵਿਵਹਾਰ ਦਾ ਸ਼ਿਕਾਰ ਹੋਵੇਗਾ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *