ਡੇਰਾ ਬਾਬਾ ਨਾਨਕ ਅੰਦਰ ਪੈਂਦੇ ਪਿੰਡ ਪੱਖੋਕੇ ਟਾਹਲੀ ਸਾਹਿਬ ਦਾ ਨੌਜਵਾਨ ਰਾਜੂ ਮਸੀਹ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸ ਦਈਏ ਕਿ ਰਾਜੂ ਮਸੀਹ ਆਪਣੇ ਭਰਾ ਨਾਲ ਘਰ ਦਾ ਸਮਾਨ ਲੈਣ ਆਇਆ ਸੀ। ਉਸ ਦਾ ਰਸਤੇ ‘ਚ ਗੁਰਜੀਤ ਸਿੰਘ ਨਾਮ ਦੇ ਵਿਅਕਤੀ ਨੇ ਲੁੱਟ ਦੀ ਨੀਅਤ ਨਾਲ ਰਾਜੂ ਮਸੀਹ ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ। ਇਸ ਦੌਰਾਨ ਉਸ ਦੇ ਭਰਾ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਕਿਰਚਾਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ।
ਇਸ ਘਟਨਾ ਬਾਰੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਕਤ ਹਮਲਾਵਰ ਨੇ ਪਹਿਲਾਂ ਉਸ ਨੂੰ ਜ਼ਖ਼ਮੀ ਕੀਤਾ ਅਤੇ ਫਿਰ ਉਸ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾ ਕੇ ਫ਼ਰਾਰ ਹੋ ਗਿਆ। ਉੱਥੇ ਡਾਕਟਰਾਂ ਨੇ ਰਾਜੂ ਮਸੀਹ ਨੂੰ ਮ੍ਰਿਤਕ ਐਲਾਨ ਦਿੱਤਾ।ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਜਾਂਚ ਆਰੰਭ ਦਿੱਤੀ ਹੈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਡੇਰਾ ਬਾਬਾ ਨਾਨਕ ਰਿਪੂਤਪਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਦੋ ਭਰਾਵਾਂ ‘ਤੇ ਜਾਨਲੇਵਾ ਹਮਲਾ ਹੋਇਆ ਹੈ ਜਿਸ ਵਿੱਚ ਇੱਕ ਭਰਾ ਦੀ ਮੌਤ ਹੋਈ ਹੈ
ਤੇ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ।ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਗੁਰਜੀਤ ਸਿੰਘ ਵਾਸੀ ਚੰਦੂ ਨੰਗਲ ਦੇ ਖ਼ਿਲਾਫ਼ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤੀ ਹੈ।ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਤੋਂ ਜਲਦ ਮੁਲਜ਼ਮ ਨੂੰ ਫੜ ਕੇ ਸਲਾਖਾਂ ਪਿੱਛੇ ਕੀਤਾ ਜਾਵੇਗਾ। ਉਧਰ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਕੇ ਸਾਨੂੰ ਬਣਦਾ ਇਨਸਾਫ਼ ਦਿਵਾਇਆ ਜਾਵੇ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ