ਨੌਜਵਾਨ ਦਾ ਕਾਰਨਾਮਾ – ਪੁਲਿਸ ‘ਚ ਭਰਤੀ ਨਾ ਹੋ ਸਕਿਆ ਤਾਂ ਆਪੇ ਬਣ ਗਿਆ ਵਿਜੀਲੈਂਸ ਇੰਸਪੈਕਟਰ

[ad_1]





ਲੁਧਿਆਣਾ ਪੁਲਿਸ ਵੱਲੋਂ ਹਰਮਨ ਪ੍ਰੀਤ ਨਾਂ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਖੁਦ ਨੂੰ ਵਿਜੀਲੈਂਸ ਦਾ ਇੰਸਪੈਕਟਰ ਦੱਸ ਕੇ ਨਾ ਸਿਰਫ ਸਰਕਾਰੀ ਮਹਿਕਮੇ ਦੇ ਵਿੱਚ ਰੋਬ ਮਾਰਦਾ ਸੀ ਸਗੋਂ ਠੱਗੀਆਂ ਵੀ ਮਾਰਦਾ ਸੀ। ਜਿਸ ਦੇ ਤਹਿਤ ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਦਾ ਦੋ ਦਿਨ ਦਾ ਰਿਮਾਂਡ ਹਾਸਿਲ ਕਰ ਲਿਆ ਗਿਆ ਹੈ ਅਤੇ ਇਸ ਰਿਮਾਂਡ ਦੇ ਦੌਰਾਨ ਉਸ ਤੋਂ ਹੋਰ ਵੀ ਪੁੱਛਗਿਛ ਦੇ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਹਨ। ਗਿਰਿਫਤਾਰ ਕੀਤੇ ਗਏ ਮੁਲਜ਼ਮ ਦੇ ਕੋਲੋਂ ਪੁਲਿਸ ਦੀ ਵਰਦੀਆਂ ਪੁਲਿਸ ਦੇ ਫਲੈਗ ਅਤੇ ਕੁਝ ਹੋਰ

ਸਮਾਨ ਵੀ ਬਰਾਮਦ ਹੋਇਆ ਹੈ।ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਸੀਨੀਅਰ ਅਫਸਰ ਦੇਵ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੈ ਕਿ ਇਸ ਮੁਲਜ਼ਮ ਦੀ ਉਹਨਾਂ ਨੁੰ ਸ਼ਿਕਾਇਤ ਮਿਲੀ ਸੀ ਕਿ ਇਹ ਲੋਕਾਂ ਨਾਲ ਠਗੀਆਂ ਮਾਰਦਾ ਹੈ ਅਤੇ ਮਾਮਲੇ ਸੁਲਝਾਉਣ ਲਾਈ ਅਡਵਾਂਸ ਪੈਸੇ ਲੈਂਦਾ ਸੀ। ਜਦੋਂ ਅਜਿਹੇ ਕਈ ਮਾਮਲੇ ਸਾਹਮਣੈ ਆਏ ਤਾਂ ਪੁਲਿਸ ਹਰਕਤ ਵਿੱਚ ਆਈ ਅਤੇ ਇਸ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦਸਿਆ

ਕਿ ਇਸ ਤੋਂ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਵਰਦੀ ਕਿੱਥੋਂ ਲੈ ਕੇ ਆਇਆ ਸੀ ਅਤੇ ਹੁਣ ਤੱਕ ਕਿੰਨੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਚੁੱਕਾ ਹੈ। ਇਸ ਸਬੰਧੀ ਰਿਮਾਂਡ ਦੇ ਦੌਰਾਨ ਪੁੱਛਗਿਛ ‘ਚ ਖੁਲਾਸਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਮੁਲਜ਼ਮ ਲੁਧਿਆਣਾ ਦੇ ਹੀ ਇਸਰ ਨਗਰ ਦਾ ਵਸਨੀਕ ਹੈ ਅਤੇ ਅਪਣਾ ਰੋਹਬ ਪਾਉਣ ਲਈ ਸਰਕਾਰੀ ਦਫਤਰਾਂ ਚ ਆਪਣੇ ਕੰਮ ਆਦਿ ਕਰਵਾਉਣ ਦੇ ਲਈ ਇਹ ਫਰਜ਼ੀ ਵਿਜੀਲੈਂਸ ਦਾ ਖੁਦ ਨੂੰ ਇੰਸਪੈਕਟਰ ਦੱਸਦਾ ਸੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ




[ad_2]

Leave a Reply

Your email address will not be published. Required fields are marked *