ਦੁਬਈ ਰਹਿੰਦੀ ਪੰਜਾਬਣ ਦੀ ਲੱਗੀ 10 ਲੱਖ ਡਾਲਰ ਦੀ ਲਾਟਰੀ, ਪਤੀ ਦੇ ਦਿੱਤੇ ਤੋਹਫ਼ੇ ਨਾਲ ਚਮਕੀ ਕਿਸਮਤ

ਦੁਬਈ ਰਹਿੰਦੀ ਪੰਜਾਬਣ ਦੀ ਵਿਦੇਸ਼ ਦੀ ਧਰਤੀ ‘ਤੇ ਅਜਿਹੀ ਕਿਸਮਤ ਖੁੱਲ੍ਹੀ ਕਿ ਉਹ ਕਰੋੜਾਂ ਦੀ ਮਾਲਕ ਬਣ ਗਈ। ਦਰਅਸਲ ਪੰਜਾਬੀ ਔਰਤ ਦੀ 10 ਲੱਖ ਡਾਲਰ ਯਾਨੀ 8.3 ਕਰੋੜ ਰੁਪਏ ਦੀ ਲਾਟਰੀ ਲੱਗ ਗਈ। ਵਿਆਹ ਦੀ 16ਵੀਂ ਵਰ੍ਹੇਗੰਢ ਮੌਕੇ ਉਸ ਨੂੰ ਆਪਣੇ ਪਤੀ ਤੋਂ ਨਕਦ 1000 ਦਿਰਹਮ ਦਾ ਤੋਹਫ਼ਾ ਮਿਲਿਆ ਸੀ। ਉਸ ਨੇ ਇਹ ਪੈਸੇ 16 ਮਈ ਨੂੰ ਇੱਕ ‘ਰਾਫ਼ਲ ਡਰਾਅ ਟਿਕਟ’ ਖਰੀਦਣ ਲਈ ਵਰਤ ਦਿੱਤੇ ਜਿਨ੍ਹਾਂ ਨੇ ਉਸ ਦੀ ਕਿਸਮਤ ਹੀ ਪਲਟ ਕੇ ਰੱਖ ਦਿੱਤੀ, ਉਸ ਨੂੰ 10 ਲੱਖ ਡਾਲਰ ਦੀ ਲਾਟਰੀ ਲੱਗ ਗਈ।

42 ਸਾਲਾਂ ਪਾਇਲ 12 ਸਾਲ ਪਹਿਲਾਂ ਪੰਜਾਬ ਤੋਂ ਦੁਬਈ ਗਈ ਸੀ। ‘ਖਲੀਜ ਟਾਈਮਜ਼’ ’ਚ ਪਾਇਲ ਨੇ ਦੱਸਿਆ ਉਸ ਦੇ ਪਤੀ ਨੇ 20 ਅਪ੍ਰੈਲ ਨੂੰ ਉਨ੍ਹਾਂ ਦੀ ਵਰ੍ਹੇਗੰਢ ‘ਤੇ ਤੋਹਫੇ ਵਜੋਂ ਪੈਸੇ ਦਿੱਤੇ ਸਨ, ਜੋ ਉਸ ਨੇ ਲਾਟਰੀ ਵੇਚਣ ਲਈ ਵਰਤੇ ਸਨ। ਉਸ ਨੇ ਅੱਗੇ ਕਿਹਾ, ‘‘ਇਸ ਪੈਸੇ ਨਾਲ ਮੈਂ ਆਨਲਾਈਨ ਡੀ.ਡੀ.ਐਫ. ਟਿਕਟ ਖਰੀਦੀ, ਜਿਸ ਵਿਚ ਸੱਭ ਤੋਂ ਵੱਧ 3 ਨੰਬਰਾਂ ਵਾਲੀ ਟਿਕਟ ਚੁਣੀ।’’ਪਾਇਲ ਨੇ ਕਿਹਾ ਕਿ ਉਸ ਦਾ ਮਨਪਸੰਦ ਨੰਬਰ ਤਿੰਨ ਹੈ ਅਤੇ ਉਹ ਪਿਛਲੇ ਬਾਰਾਂ ਸਾਲਾਂ ਤੋਂ ਡੀ.ਡੀ.ਐਫ. ਟਿਕਟਾਂ ਖਰੀਦ ਰਹੀ ਹੈ। ਉਸ ਨੇ ਕਿਹਾ, ‘‘ਜਦੋਂ ਵੀ ਮੈਂ ਕਿਤੇ ਘੁੰਮਣ ਜਾਂਦੀ ਤਾਂ

ਮੈਂ ਹਵਾਈ ਅੱਡੇ ’ਤੇ ਹਰ ਸਾਲ ਇਕ ਜਾਂ ਦੋ ਵਾਰ ਡੀ.ਡੀ.ਐਫ. ਖਰੀਦਦੀ ਸੀ, ਪਰ ਇਸ ਵਾਰੀ ਮੈਂ ਪਹਿਲੀ ਵਾਰ ਲਾਟਰੀ ਦੀ ਟਿਕਟ ਆਨਲਾਈਨ ਖ਼ਰੀਦੀ। ਮੇਰੇ ਪਤੀ ਦੇ ਨਕਦ ਤੋਹਫ਼ੇ ਨੇ ਸਾਨੂੰ ਕਰੋੜਪਤੀ ਬਣਾ ਦਿਤਾ।’’ ਉਸ ਨੇ ਕਿਹਾ ਕਿ ਜਦੋਂ ਉਸ ਨੂੰ ਲਾਟਰੀ ਜਿੱਤਣ ਦੀ ਖਬਰ ਮਿਲੀ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਸ ਨੇ ਜਿੱਤ ਦੀ ਖ਼ਬਰ ਸੱਭ ਤੋਂ ਪਹਿਲੀ ਅਪਣੀ ਸੱਸ ਨੂੰ ਸੁਣਾਈ ਜੋ ਉਸ ਸਮੇਂ ਘਰ ਹੀ ਸੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *