ਦਰਬਾਰ ਸਾਹਿਬ ਅਰਦਾਸ ਹੋਈ ਕਬੂਲ ਗੂੰਗੇ ਬੱਚੇ ਦੀ ਆਵਾਜ਼ ਆਈ ਵਾਪਸ ਪਰਿਵਾਰ ਵੱਲੋਂ ਟਰੈਕਟਰ ਕੀਤਾ ਗਿਆ ਭੇਂਟ

ਸ੍ਰੀ ਦਰਬਾਰ ਸਾਹਿਬ ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਸ਼ਰਧਾਲੂ ਆ ਕੇ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ। ਅਤੇ ਵਾਹਿਗੁਰੂ ਅੱਗੇ ਝੋਲੀ ਅੱਡ ਕੇ ਮਨੋਕਾਮਨਾ ਮੰਗਦੇ ਹਨ। ਗੁਰੂ ਰਾਮਦਾਸ ਦੇ ਘਰ ਵਿੱਚ ਜੋ ਸ਼ਰਧਾਲੂ ਸੱਚੀ ਸ਼ਰਧਾ ਦੇ ਨਾਲ ਕੁੱਝ ਆਕੇ ਮੰਗਦਾ ਹੈ। ਗੁਰੂ ਸਾਹਿਬ ਉਸ ਦੀ ਝੋਲੀ ਖੁਸ਼ੀਆਂ ਨਾਲ ਭਰ ਦਿੰਦੇ ਹਨ।ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਪਹਿਲਾਂ ਵੀ ਕਈ ਚਮਤਕਾਰ ਦੇਖਣ ਨੂੰ ਮਿਲੇ ਹਨ ਅਤੇ ਇੱਕ ਵਾਰ ਫਿਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਚਮਤਕਾਰ ਹੋਇਆ ਹੈ। ਵਿਦੇਸ਼ ਵਿੱਚ ਰਹਿਣਾ ਵਾਲੇ

ਇੱਕ ਪਰਿਵਾਰ ਦਾ 10 ਸਾਲਾ ਬੱਚਾ ਜੋ ਬੋਲ ਵਿੱਚ ਅਸਮਰੱਥ ਸੀ।  ਉਸਦੀ ਆਵਾਜ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਕਰਨ ਤੋਂ ਬਾਅਦ ਵਾਪਸ ਆਈ ਹੈ। ਜਿਸ ਤੋਂ ਬਾਅਦ ਬੱਚੇ ਦੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਵਿੱਚ ਇੱਕ ਟਰੈਕਟਰ ਵੀ ਭੇਂਟ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਜੀਪੀਸੀ ਮੈਂਬਰ ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਵਿਦੇਸ਼ ਵਿੱਚ ਰਹਿਣ ਵਾਲਾ ਪਰਿਵਾਰ ਜੋ ਕਿ ਕਈ ਮਹੀਨਿਆਂ ਤੋਂ ਪੰਜਾਬ ਵਿੱਚ ਰਹਿ ਰਿਹਾ ਸੀ ਅਤੇ ਉਨ੍ਹਾਂ ਦਾ ਬੱਚਾ ਰਾਜਵੀਰ ਸਿੰਘ

ਬੋਲ ਵਿੱਚ ਅਸਮਰੱਥ ਸੀ। ਉਸ ਦਾ ਪਰਿਵਾਰ ਹਰ ਵਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਪਹੁੰਚ ਕੇ ਅਰਦਾਸ ਕਰਦੇ ਸਨ ਕਿ ਉਹਨਾਂ ਦੇ ਬੱਚੇ ਰਾਜਵੀਰ ਦੀ ਆਵਾਜ਼ ਵਾਪਸ ਆ ਜਾਵੇ ਅਤੇ ਹੁਣ ਰਾਜਵੀਰ ਸਿੰਘ ਦੀ ਆਵਾਜ਼ ਵਾਪਸ ਆ ਗਈ ਹੈ।  ਅਤੇ ਪਰਿਵਾਰ ਵਿੱਚ ਖੁਸ਼ੀ ਦਾ ਟਿਕਾਣਾ ਨਹੀਂ ਹੈ। ਜਿਸ ਤੋਂ ਬਾਅਦ ਪਰਿਵਾਰ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਇੱਕ ਟਰੈਕਟਰ ਵੀ ਭੇਂਟ ਕੀਤਾ ਗਿਆ ਹੈ। ਜਿਸ ਦੀਆਂ ਚਾਬੀਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧਨੜੇਗਾ ਨੂੰ ਦਿੱਤੀਆਂ ਗਈਆਂ ਹਨ।

ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਬੋਲਣ ਵਿੱਚ ਅਸਮਰੱਥ ਸੀ। ਸਾਡਾ ਪਰਿਵਾਰ ਸ਼ੁਰੂ ਤੋਂ ਹੀ ਗੁਰੂ ਦੇ ਲੜ ਲੱਗਿਆ ਹੋਇਆ ਹੈ। ਸਾਡੇ ਪੁੱਤਰ ਬੋਲ ਵਿੱਚ ਅਸਮਰੱਥ ਸੀ, ਅਸੀਂ ਦਰਬਾਰ ਸਾਹਿਬ ਆਕੇ ਗੁਰੂ ਘਰ ਵਿੱਚ ਅਰਦਾਸ ਕੀਤੀ ਸੀ ਕਿ ਸਾਡੇ ਪੁੱਤਰ ਦੀ ਅਵਾਜ਼ ਵਾਪਿਸ ਆ ਜਾਵੇ। ਅਸੀਂ ਬਹੁਤ ਹੀ ਕਰਮਾਂ ਵਾਲੇ ਹਾਂ ਕਿ ਸਾਡੀ ਅਰਦਾਸ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਸੁਣੀ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *