ਤੀਜੀ ਧੀ ਗੋਦ ਦੇਣ ਦਾ ਭੁਗਤਿਆ ਹਰਜ਼ਾਨਾ, ਮਨੁੱਖੀ ਤਸਕਰੀ ਕਰਨ ਵਾਲੇ ਗਿਰੋਹ ਨੇ ਵੇਚੀ ਅੱਗੇ

ਦਿੱਲੀ ਪੁਲਿਸ ਵੱਲੋਂ ਬੀਤੇ ਦਿਨੀਂ ਮਾਨਵ ਤਸ਼ਕਰੀ ਦੇ ਮਾਮਲੇ ਵਿਚ ਇੱਕ ਗਿਰੋਹ ਨੂੰ ਕਾਬੂ ਕੀਤਾ ਹੈ ਇਸ ਗਿਰੋਹ ਵਿਚ ਪੰਜਾਬ ਦੀਆਂ ਤਿੰਨ ਮਹਿਲਾਵਾਂ, ਦੋ ਮਰਦਾਂ ਸਣੇ ਅੱਠ ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚੋਂ ਇੱਕ ਔਰਤ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਹੈ। ਜਿਸ ਬੱਚੀ ਨੂੰ ਵੇਚਣ ਲਈ ਡੀਲ ਹੋ ਰਹੀ ਸੀ ਉਹ ਬੱਚੀ ਵੀ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਨਾਲ ਸਬੰਧਿਤ ਹੈ,

ਇਸ ਬੱਚੀ ਨੂੰ ਦਿੱਲੀ ਪੁਲਿਸ ਨੇ ਰੈਸਕਿਉ ਕਰ ਲਿਆ ਹੈ। ਹੁਣ ਬੱਚੀ ਦੇ ਮਾਪੇ ਸਾਹਮਣੇ ਆਏ ਹਨ ਜਿੰਨ੍ਹਾ ਦਾ ਕਹਿਣਾ ਹੈ ਕਿ ਉਹਨਾਂ ਦੇ ਪਹਿਲਾ ਵੀ ਦੋ ਕੁੜੀਆਂ ਸਨ ਅਤੇ ਜਦ ਉਹਨਾਂ ਦੇ ਤੀਜੀ ਕੁੜੀ ਹੋਈ ਤਾਂ ਇੱਕ ਨਰਸ ਵੱਲੋਂ ਇਹ ਕਿਹਾ ਗਿਆ ਕਿ ਅਬੋਹਰ ਦੇ ਇੱਕ ਪਰਿਵਾਰ ਨੂੰ ਕੁੜੀ ਦੀ ਲੋੜ ਹੈ।ਇਸ ਪਰਿਵਾਰ ਦੇ ਮੈਂਬਰ ਸਰਕਾਰੀ ਨੌਕਰੀ ’ਤੇ ਹਨ ਇਹ ਭਰੋਸਾ ਦੇਕੇ ਉਨ੍ਹਾਂ ਤੋਂ ਕੁੜੀ ਗੋਦ ਲੈ ਲਈ ਗਈ। ਹੁਣ ਉਹਨਾਂ ਨੂੰ ਸਾਰੀ ਘਟਨਾ ਦਾ ਪਤਾ ਲੱਗਾ,

ਦਸ ਦੇਈਏ ਕਿ ਇਸ ਸਾਰੇ ਗਿਰੋਹ ਵਿਚ ਕਥਿਤ ਤੌਰ ਤੇ ਉਸ ਨਰਸ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ। ਉਹਨਾਂ ਨੇ ਇਹ ਬੱਚੀ ਅਮਨ ਨਰਸ ਦੇ ਰਾਹੀ ਅਬੋਹਰ ਦੇ ਪਰਿਵਾਰ ਨੂੰ ਗੋਦ ਦਿੱਤੀ ਸੀ ਅਤੇ ਇੱਥੋਂ ਤੱਕ ਕਿ ਗੋਦ ਭਰਾਈ ਸਮੇਂ ਸ਼ਗਨ ਲੈਣ ਦੀ ਬਜਾਇ ਬੱਚੀ ਨੂੰ ਸ਼ਗਨ ਦੇ ਕੇ ਇਸ ਆਸ ਤੇ ਗੋਦ ਦਿੱਤਾ ਕਿ ਬੱਚੀ ਦਾ ਪਾਲਣ ਪੋਸ਼ਣ ਵਧੀਆ ਪਰਿਵਾਰ ਵਿਚ ਹੋਵੇਗਾ ਅਤੇ ਉਹਨਾਂ ਦੀ ਬੱਚੀ ਖੁਸ਼ ਰਹੇਗੀ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *