ਤਿੰਨ ਸਕੀਆਂ ਭੈਣਾਂ ਨੂੰ ਮਿਲੀ ਸਰਕਾਰੀ ਨੌਕਰੀ, ਬਿਨ੍ਹਾਂ ਕੋਚਿੰਗ ਤੋਂ ਘਰੇ ਕੀਤੀ ਤਿਆਰੀ

ਬਰਨਾਲਾ ਦੇ ਕੋਠੇ ਸੁਰਜੀਤਪੁਰਾ ਦੀਆਂ ਤਿੰਨ ਧੀਆਂ ਨੇ ਇੱਕੋ ਸਮੇਂ ਆਪਣੇ ਮਾਪਿਆਂ ਨੂੰ ਲੋਹੜੀ ਦੇ ਸੇਕ ਵਾਂਗ ਖੁਸ਼ੀਆਂ ਦਾ ਨਿੱਘ ਦਿੱਤਾ ਹੈ। ਇੱਕ ਛੋਟੇ ਕਿਸਾਨੀ ਪਰਿਵਾਰ ਵਿੱਚੋਂ ਉਠ ਕੇ ਤਿੰਨ ਭੈਣਾਂ ਨੇ ਆਪਣੀ ਮਿਹਨਤ ਦੇ ਦਮ ’ਤੇ ਸਰਕਾਰੀ ਨੌਕਰੀਆਂ ਹਾਸਲ ਕੀਤੀਆਂ ਹਨ। ਘਰ ਵਿੱਚ ਇਸ ਵੇਲੇ ਲੋਹੜੀ ਦੀ ਵਧਾਈ ਵਾਂਗ ਬੇਟੀਆਂ ਦੀ ਨੌਕਰੀ ਦੀ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਮਹਿੰਦਰ ਸਿੰਘ ਛੋਟੀ ਖੇਤੀ ਦੇ ਨਾਲ ਪਸ਼ੂ ਪਾਲਣ ਕਰ ਕੇ

ਘਰ ਦਾ ਗੁਜ਼ਾਰਾ ਚਲਾਉਂਦਾ ਹੈ। ਇਸ ਵਰ੍ਹੇ ਉਸ ਦੀਆਂ ਤਿੰਨ ਧੀਆਂ ਸੰਦੀਪ ਕੌਰ, ਵੀਰਪਾਲ ਕੌਰ ਅਤੇ ਜਸਪ੍ਰੀਤ ਕੌਰ ਤਿੰਨ ਵੱਖਰੇ-ਵੱਖਰੇ ਸਰਕਾਰੀ ਵਿਭਾਗਾਂ ਵਿੱਚ ਨਿਯੁਕਤ ਹੋਈਆਂ ਹਨ। ਸੰਦੀਪ ਨੇ ਤਾਂ ਤਿੰਨ ਦਿਨ ਪਹਿਲਾਂ ਹੀ ਆਪਣੀ ਡਿਊਟੀ ਸੰਭਾਲੀ ਹੈ। ਤਿੰਨੋਂ ਭੈਣਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਇੱਕੋ ਇਮਾਰਤ ਵਿੱਚ ਤਾਇਨਾਤ ਹਨ।ਸਭ ਤੋਂ ਵੱਡੀ ਸੰਦੀਪ ਨੇ ਐੱਮਬੀਏ ਦੀ ਪੜ੍ਹਾਈ ਦੇ ਦੌਰਾਨ ਹੀ ਸਰਕਾਰੀ ਨੌਕਰੀ ਦੀ ਤਿਆਰੀ ਵਿੱਢ ਦਿੱਤੀ ਸੀ।

ਮਾਪਿਆਂ ਦੀ ਹੱਲਾਸ਼ੇਰੀ ਤੇ ਸਖ਼ਤ ਮਿਹਨਤ ਸਦਕਾ ਉਸ ਨੇ ਭਾਸ਼ਾ ਵਿਭਾਗ ਵਿੱਚ ਕਲਰਕ ਦੀ ਨੌਕਰੀ ਪ੍ਰਾਪਤ ਕਰ ਲਈ। ਸੰਦੀਪ ਦੇ ਤਜਰਬੇ ਅਤੇ ਲਗਨ ਤੋਂ ਪ੍ਰੇਰਿਤ ਹੋ ਕੇ ਉਸਦੀਆਂ ਛੋਟੀਆਂ ਭੈਣਾਂ ਵੀਰਪਾਲ ਕੌਰ ਤੇ ਜਸਪ੍ਰੀਤ ਗ੍ਰੈਜੂਏਸ਼ਨ ਮਗਰੋਂ ਨੇ ਵੀ ਟੈਸਟ ਪਾਸ ਕਰ ਕੇ ਸਰਕਾਰੀ ਨੌਕਰੀ ਹਾਸਲ ਕਰ ਲਈ। ਵੀਰਪਾਲ ਨੇ ਐਕਸਾਈਜ਼ ਤੇ ਟੈਕਸ ਵਿਭਾਗ ਅਤੇ ਜਸਪ੍ਰੀਤ ਡੀਸੀ ਦਫ਼ਤਰ ਦੇ ਐਮੀ ਬ੍ਰਾਂਚ ਵਿੱਚ ਨਿਯਕਤ ਹੋਈ। ਖ਼ਾਸ ਗੱਲ ਹੈ ਕਿ ਤਿੰਨੋਂ ਭੈਣਾਂ ਨੇ ਬਾਰਵ੍ਹੀਂ ਤੱਕ ਦੀ ਪੜ੍ਹਾਈ ਸਰਕਾਰੀ ਸਕੂਲਾਂ ਵਿੱਚ ਹਾਸਲ ਕੀਤੀ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *