ਡੀਜ਼ਲ 10 ਤੇ ਪੈਟਰੋਲ 8 ਰੁਪਏ ਹੋਇਆ ਮਹਿੰਗਾ,ਨਵੀਆਂ ਕੀਮਤਾਂ ਲਾਗੂ

ਇੰਟਰਨੈਸ਼ਨਲ ਡੈਸਕ – ਪਹਿਲਾਂ ਹੀ ਗੰਭੀਰ ਆਰਥਿਕ ਸੰਕਟ ਅਤੇ ਮਹਿੰਗਾਈ ਦੀ ਚਪੇਟ ‘ਚ ਆ ਰਹੇ ਪਾਕਿ ਸਤਾਨ ਵਾਸੀਆਂ ਨੂੰ ਹੁਣ ਫਿਊਲ ਦੀਆਂ ਕੀਮਤਾਂ ‘ਚ ਵਾਧੇ ਰੂਪ ਵਿੱਚ ਇਕ ਹੋਰ ਵੱਡਾ ਝਟਕਾ ਲੱਗਿਆ ਹੈ। ਨਵੇਂ ਵਿੱਤੀ ਸਾਲ 2025-26 ਦੀ ਸ਼ੁਰੂਆਤ ਦੇ ਨਾਲ ਹੀ ਪਾਕਿਸਤਾਨ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਕਰ ਦਿੱਤਾ ਹੈ।

ਸਰਕਾਰੀ ਨੋਟੀਫਿਕੇਸ਼ਨ ਅਨੁਸਾਰ, ਪੈਟਰੋਲ ਦੀ ਕੀਮਤ ‘ਚ 8.36 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਪੈਟਰੋਲ ਦੀ ਨਵੀਂ ਕੀਮਤ 266.79 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉਸੇ ਤਰ੍ਹਾਂ, ਹਾਈ-ਸਪੀਡ ਡੀਜ਼ਲ ਦੀ ਕੀਮਤ ‘ਚ 10.39 ਰੁਪਏ ਦਾ ਵਾਧਾ ਹੋਇਆ ਹੈ, ਜਿਸ ਨਾਲ ਇਹ 272.98 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ।

ਇਹ ਫੈਸਲਾ ਲਗਾਤਾਰ ਦੂਜੇ ਪਖਵਾੜੇ ‘ਚ ਕੀਮਤ ਵਧਾਉਣ ਵਾਲਾ ਹੈ। ਕੁਝ ਦਿਨ ਪਹਿਲਾਂ ਹੀ ਸਰਕਾਰ ਨੇ ਪੈਟਰੋਲ ‘ਚ 4.80 ਰੁਪਏ ਅਤੇ ਡੀਜ਼ਲ ‘ਚ 7.95 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਸੀ।

ਫਿਊਲ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਪਾਕਿਸਤਾਨੀ ਆਮ ਆਦਮੀ ਦੀ ਜਿੰਦਗੀ ਹੋਰ ਵੀ ਔਖੀ ਹੋ ਰਹੀ ਹੈ। ਆਵਾਜਾਈ ਤੋਂ ਲੈ ਕੇ ਖਾਣ-ਪੀਣ ਦੀਆਂ ਵਸਤੂਆਂ ਤੱਕ ਸਬ ਕੁਝ ਮਹਿੰਗਾ ਹੋਣ ਦੀ ਸੰਭਾਵਨਾ ਹੈ।

ਇਹ ਨਵੀਆਂ ਦਰਾਂ 1 ਜੁਲਾਈ 2025 ਤੋਂ ਲਾਗੂ ਹੋ ਚੁੱਕੀਆਂ ਹਨ ਅਤੇ ਅੱਗੇ ਹੋਰ ਵਾਧੇ ਦੀ ਆਸ਼ੰਕਾ ਜਤਾਈ ਜਾ ਰਹੀ ਹੈ।

Leave a Comment