ਟ੍ਰੇਵਲ ਏਜੰਟਾ ਨੇ ਖਜਲ ਕਿੱਤੀ ਮੋਗਾ ਦੀ ਕੁੜੀ ਜਦੋ ਪਹੁੰਚੀ ਪੰਜਾਬ ਸੁਣਾਈ ਪੂਰੀ ਦਾਸਤਾਨ ਵੇਖੋ ਪੂਰੀ ਵੀਡੀਓ

ਮੌ ਤ ਦੇ ਮੂਹੋਂ ਨਿਕਲ ਕਿ ਵਾਪਿਸ ਆਈ ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਲੜਕੀ ਨੇ ਆਪਣੀ ਹੱਡਬੀਤੀ ਸੁਣਾਉਂਦਿਆ ਦੱਸਿਆ ਕਿ ਕਿਵੇਂ ਏਜੰਟਾਂ ਨੇ ਧੋਖੇ ਨਾਲ ਕੁੱਝ ਪੈਸਿਆਂ ਦੇ ਲਾਲਚ ਵਿੱਚ ਉਸਨੂੰ ਸੀਰੀਆ ਵਰਗੇ ਮੁਲਕ ਵਿੱਚ ਫਸਾ ਦਿੱਤਾ ਸੀ। ਪਿਛਲੇ ਢਾਈ ਮਹੀਨਿਆਂ ਤੋਂ ਉੱਥੇ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਤੋਂ ਬਾਅਦ ਪਰਿਵਾਰ ਸਮੇਤ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪਹੁੰਚੀ, ਇਸ ਲੜਕੀ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਜੀ ਦਾ ਧੰਨਵਾਦ ਕੀਤਾ।

ਉਸਨੇ ਦੱਸਿਆ ਕਿ ਸੀਰੀਆ ਵਿੱਚ ਇੱਕ ਤਰ੍ਹਾਂ ਨਾਲ ਉਸਨੂੰ ਬੰਦੀ ਬਣਾ ਕਿ ਰੱਖਿਆ ਗਿਆ ਸੀ। ਜਿੱਥੇ ਉਸਦਾ ਲਗਾਤਾਰ ਸ਼ੋਸ਼ਣ ਹੋ ਰਿਹਾ ਸੀ ਤੇ ਹੱਦ ਤੋਂ ਵੱਧ ਕੰਮ ਕਰਵਾਇਆ ਜਾ ਰਿਹਾ ਸੀ। ਉਸਨੇ ਦੱਸਿਆ ਉੱਥੇ ਪਹੁੰਚਦਿਆ ਹੋ ਉਸਦਾ ਏਜੰਟਾਂ ਵੱਲੋਂ ਪਾਸਪੋਰਟ ਅਤੇ ਫੋਨ ਖੋਹ ਲਿਆ ਗਿਆ ਸੀ ਤੇ ਉਸਦੀ ਪਰਿਵਾਰ ਨਾਲ ਗੱਲ ਤੱਕ ਵੀ ਨਹੀ ਸੀ ਕਰਵਾਈ ਜਾ ਰਹੀ। ਉਸਨੇ ਦੱਸਿਆ ਏਜੰਟ ਵੱਲੋਂ ਉਸਨੂੰ ਦੁਬਈ ਵਿੱਚ ਕੰਮ ਕਰਨ ਦਾ ਕਹਿ ਕਿ ਬੁਲਾਇਆ ਗਿਆ ਸੀ ਪਰ ਉਸਨੂੰ ਧੋਖੇ ਨਾਲ ਅੱਗੇ ਸੀਰੀਆ ਵਰਗੇ ਮੁਲਕ ਵਿੱਚ ਭੇਜ ਦਿੱਤਾ ਸੀ, ਜਿਹੜਾ ਕਿ ਇੱਕ ਤਰ੍ਹਾਂ ਨਾਲ ਮੌ ਤ

ਦੇ ਮੂੰਹ ਵਿੱਚ ਜਾਣ ਵਾਂਗ ਸੀ। ਉਸਨੇ ਦੱਸਿਆ ਕਿ ਉਸਨੂੰ ਉਥੇ ਇੱਕ ਬੇਸਮੈਂਟ ਵਿੱਚ ਰੱਖਿਆ ਜਾਂਦਾ ਸੀ ਜਿੱਥੇ ਚਾਰੇ ਪਾਸੇ ਹਥਿ ਆਰ ਹੁੰਦੇ ਸੀ ਤੇ ਰਾਤ ਨੂੰ ਇੱਕ ਟਾਇਮ ‘ਤੇ ਹੀ ਖਾਣਾ ਦਿੱਤਾ ਜਾਂਦਾ ਸੀ।ਉਸਨੇ ਦੱਸਿਆ ਕਿ ਉੱਥੇ ਉਸ ਨਾਲ 10 ਦੇ ਕਰੀਬ ਹੋਰ ਵੀ ਲੜਕੀਆਂ ਹਨ ਜਿਹਨਾਂ ਨੂੰ ਉੱਥੇ ਗੁਲਾਮ ਬਣਾ ਕਿ ਰੱਖਿਆ ਹੋਇਆ ਹੈ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉੱਥੇ ਕੰਮ ਤੋਂ ਮਨ੍ਹਾ ਕਰਨ ‘ਤੇ ਵਾਲਾਂ ਤੋਂ ਫੜਕੇ ਔਰਤਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਮਾਰਿਆ ਜਾਂਦਾ ਸੀ। ਉ

ਸਨੇ ਦੱਸਿਆ ਕਿ ਉੱਥੇ ਉਸਦੇ ਹਲਾਤ ਬਹੁਤ ਹੀ ਤਰਸਯੋਗ ਬਣੇ ਹੋਏ ਸੀ ਤੇ ਉੱਥੇ ਉਸਦਾ ਦੁੱਖ ਸੁਣਨ ਵਾਲਾ ਕੋਈ ਵੀ ਨਹੀ ਸੀ। ਉਸਨੇ ਦੱਸਿਆ ਕਿ ਉੱਥੇ ਜਿਸ ਤਰੀਕੇ ਨਾਲ ਉਸਤੇ ਤਸ਼ਦੱਦ ਹੋ ਰਿਹਾ ਸੀ ਉਹਨਾਂ ਹਲਾਤਾਂ ਵਿੱਚੋਂ ਨਿਕਲਣ ਦੀ ਸੋਚ ਵੀ ਉਸ ਅੰਦਰੋਂ ਦਿਨੋ ਦਿਨੀ ਘੱਟਦੀ ਜਾ ਰਹੀ ਸੀ। ਪਰ ਉਸਨੇ ਦੱਸਿਆ ਕਿ ਸੰਤ ਸੀਚੇਵਾਲ ਵੱਲੋਂ ਕੀਤੀ ਸਹਾਇਤਾ ਸਦਕਾ ਹੀ ਉੱਥੇ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਵਾਪਿਸ ਆਪਣੇ ਪਰਿਵਾਰ ਤੇ ਬੱਚਿਆਂ ਵਿੱਚ ਪਹੁੰਚ ਸਕੀ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *