ਟਿਊਸ਼ਨ ਟੀਚਰ ਦਾ ਕਾਰਾ, ਟੈਸਟ ‘ਚ ਫੇਲ੍ਹ ਹੋਣ ‘ਤੇ ਕੁੱਟ ਕੁੱਟ ਬੱਚੇ ਦੀਆਂ ਸੁਜਾਈਆਂ

ਲੁਧਿਆਣਾ ‘ਚ ਇਕ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ ਅਧਿਆਪਕ ‘ਤੇ ਕੁੱਟਮਾਰ ਦੇ ਗੰਭੀਰ ਦੋਸ਼ ਲਗਾਏ ਹਨ। ਪਰਿਵਾਰ ਦਾ ਦੋਸ਼ ਹੈ ਕਿ ਅਧਿਆਪਕ ਨੇ ਬੱਚੇ ਦੇ ਮੂੰਹ ‘ਤੇ ਥੱਪੜ ਮਾਰਿਆ ਅਤੇ ਡੰਡਿਆਂ ਨਾਲ ਕੁੱਟਿਆ। ਬੇਰਹਿਮੀ ਨਾਲ ਕੁੱਟਮਾਰ ਕਾਰਨ ਬੱਚਾ ਸਦਮੇ ਵਿੱਚ ਹੈ।  ਜਾਣਕਾਰੀ ਦਿੰਦਿਆਂ ਵਿਸ਼ਾਲ ਚੱਢਾ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਅਮਨ ਟਿੱਬਾ ਰੋਡ ਇਲਾਕੇ ਦੇ ਇੱਕ ਨਿੱਜੀ ਸਕੂਲ ਵਿੱਚ 5ਵੀਂ ਜਮਾਤ ਵਿੱਚ ਪੜ੍ਹਦਾ ਹੈ। ਉਸ ਦੇ ਭਰਾ ਨੇ ਸਕੂਲ ਤੋਂ ਦੋ ਦਿਨਾਂ ਦੀ ਛੁੱਟੀ ਲਈ ਸੀ।

ਅੱਜ ਨਾਨੀ ਦੇ ਘਰੋਂ ਵਾਪਿਸ ਆਇਆ ਸੀ। ਦੁਪਹਿਰ ਵੇਲੇ ਉਹ ਟਿਊਸ਼ਨ ਲਈ ਸਕੂਲ ਗਿਆ ਸੀ। ਗਣਿਤ ਪੜ੍ਹਾਉਣ ਵਾਲੀ ਅਧਿਆਪਕਾ ਨੇ ਉਸਨੂੰ ਪੁੱਛਿਆ ਕਿ ਉਸਨੇ ਦੋ ਛੁੱਟੀਆਂ ਕਿਉਂ ਲਈਆਂ ਹਨ।  ਵਿਸ਼ਾਲ ਨੇ ਦੱਸਿਆ ਕਿ ਇਸੇ ਕਾਰਨ ਅਧਿਆਪਕ ਨੇ ਅਮਨ ਦੇ ਮੂੰਹ ‘ਤੇ ਥੱਪੜ ਮਾਰ ਦਿੱਤਾ। ਉਸ ਨੂੰ ਡੰਡਿਆਂ ਨਾਲ ਕੁੱਟਿਆ। ਜਦੋਂ ਅਧਿਆਪਕ ਤੋਂ ਹਮਲੇ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ।

ਇਸ ਕਾਰਨ ਉਸ ਨੇ ਗੁੱਸੇ ‘ਚ ਆ ਕੇ ਅਮਨ ਦੀ ਕੁੱਟਮਾਰ ਕੀਤੀ। ਵਿਸ਼ਾਲ ਨੇ ਦੱਸਿਆ ਕਿ ਅਧਿਆਪਕ ਪਹਿਲਾਂ ਵੀ ਕਈ ਵਾਰ ਉਸ ਦੇ ਭਰਾ ਦੀ ਕੁੱਟਮਾਰ ਕਰ ਚੁੱਕਾ ਹੈ।ਵਿਸ਼ਾਲ ਅਨੁਸਾਰ ਜੇਕਰ ਉਸ ਦੇ ਭਰਾ ਨੇ ਸਕੂਲ ਤੋਂ ਛੁੱਟੀ ਲੈ ਲਈ ਹੈ ਤਾਂ ਸਕੂਲ ਪ੍ਰਸ਼ਾਸਨ ਉਸ ਨੂੰ ਜੁਰਮਾਨਾ ਕਰੇ ਅਤੇ ਉਸ ਦੇ ਭਰਾ ਦੀ ਕੁੱਟਮਾਰ ਨਾ ਕਰੇ। ਜਦੋਂ ਸਕੂਲ ਦੇ ਪ੍ਰਿੰਸੀਪਲ ਦਾ ਨੰਬਰ ਮੰਗਿਆ ਗਿਆ ਤਾਂ ਸਟਾਫ ਨੇ ਉਸ ਦਾ ਨੰਬਰ ਵੀ ਨਹੀਂ ਦਿੱਤਾ। ਵਿਸ਼ਾਲ ਅਨੁਸਾਰ ਅਮਨ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਟਿੱਬਾ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *