ਗੋਰੇ ਨੇ ਪੰਜਾਬੀ ਮੁੰਡੇ ਦੇ ਮਾ+ਰੇ ਸਿਰ’ਚ 50 ਤੋਂ ਵੱਧ ਵਾਰ ਹਥੌੜੇ!ਮੌਕੇ ‘ਤੇ ਹੀ ਮੁੰਡਾ ਗਿਆ ਮ+ਰ

ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬੀਤੇ ਦਿਨੀਂ ਲਿਥੋਨੀਆ, ਜਾਰਜੀਆ ਦੇ ਸ਼ੇਵਰੋਨ ਨਾਂ ਦੇ ਗੈਸ ਸਟੇਸ਼ਨ ‘ਤੇ ਸਥਿਤ ਇੱਕ ਸਟੋਰ ਵਿਚ ਕੰਮ ਕਰਦੇ ਭਾਰਤੀ ਮੂਲ ਦੇ ਕਲਰਕ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇੱਕ ਬੇਘਰ ਵਿਅਕਤੀ ਰਾਤ ਦੇ 12:00 ਕੁ ਵਜੇ ਸਟੋਰ ਵਿਚ ਦਾਖਲ ਹੋਇਆ ਅਤੇ ਉਸ ਨੇ ਵਿਵੇਕ ਸੈਣੀ (25) ਦੇ ਸਿਰ ‘ਤੇ ਹਥੌੜੇ ਨਾਲ ਕਾਫੀ ਵਾਰ ਕੀਤੇ ਤੇ ਉਸ ਦਾ ਕਤਲ ਕਰ ਦਿੱਤਾ।

ਜਾਰਜੀਆ ਪੁਲਿਸ ਨੇ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਟਲਾਂਟਾ-ਏਰੀਆ ਦੇ ਗੈਸ ਸਟੇਸ਼ਨ ਅੰਦਰ ਇੱਕ ਸਟੋਰ ਕਲਰਕ ਦੇ ਸਿਰ ‘ਤੇ ਕਾਫ਼ੀ ਵਾਰ ਹਥੌੜੇ ਨਾਲ ਵਾਰ ਕੀਤਾ ਗਿਆ ਸੀ। ਹੁਣ ਉਸ ‘ਤੇ ਹਮਲਾ ਕਰਨ ਵਾਲੇ ਦੋਸ਼ੀ ਵਿਅਕਤੀ ਵਿਰੁੱਧ ਕਤਲ ਦੇ ਦੋਸ਼ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਡੀਕਲਬ ਕਾਉਂਟੀ ਪੁਲਸਅਨੁਸਾਰ ਅਧਿਕਾਰੀਆਂ ਨੂੰ ਬੀਤੇ ਮੰਗਲਵਾਰ ਨੂੰ 16 ਜਨਵਰੀ ਨੂੰ ਸਵੇਰੇ 12:30 ਵਜੇ ਦੇ ਕਰੀਬ, ਲਿਥੋਨੀਆ ਦੇ ਇੱਕ ਸ਼ੈਵਰੋਨ ਗੈਸ ਸਟੇਸ਼ਨ ‘ਤੇ ਇਸ ਹਮਲੇ ਬਾਰੇ ਇੱਕ ਕਾਲ ਆਈ ਸੀ।

ਪੁਲਿਸ ਨੇ ਘਟਨਾ ਦੀ ਰਿਪੋਰਟ ਵਿਚ ਕਿਹਾ ਕਿ ਉਹ 25 ਸਾਲਾ ਪੀੜਤ ‘ਤੇ ਹਮਲਾ ਕਰਨ ਵਾਲੇ ਸ਼ੱਕੀ ਨੂੰ ਲੱਭਣ ਲਈ ਪਹੁੰਚੇ। ਅਫਸਰਾਂ ਨੇ ਆਦਮੀ ਨੂੰ ਹਥਿਆਰ ਹੇਠਾਂ ਰੱਖਣ ਦਾ ਹੁਕਮ ਦਿੱਤਾ ਅਤੇ ਉਸ ਨੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਪਹਿਲਾਂ ਪੁਲਸ ਨਿਯਮਾਂ ਦੀ ਪਾਲਣਾ ਕੀਤੀ। ਇੱਕ ਤਲਾਸ਼ੀ ਦੌਰਾਨ ਪੁਲਸ ਨੂੰ ਹਥੌੜੇ ਸਮੇਤ ਉਸ ਤੋਂ ਤਿੰਨ ਹੋਰ ਹਥਿਆਰ ਮਿਲੇ। ਰਿਪੋਰਟ ਅਨੁਸਾਰ 25 ਸਾਲਾ ਕਲਰਕ ਦੀ

ਸਿਰ ‘ਤੇ ਹਥੌੜੇ ਨਾਲ ਕੀਤੇ ਵਾਰ ਨਾਲ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਸਥਾਨ  ‘ਤੇ ਅਧਿਕਾਰੀਆਂ ਨੇ ਸਟੋਰ ਦੀ ਨਿਗਰਾਨੀ ਵੀਡੀਓ ਪ੍ਰਾਪਤ ਕੀਤੀ, ਜਿਸ ਵਿੱਚ ਸ਼ੱਕੀ ਨੂੰ ਦੇਖਿਆ ਗਿਆ। ਬਾਅਦ ਵਿੱਚ ਹਮਲਾਵਰ ਦੀ ਪਹਿਚਾਣ ਜੂਲੀਅਨ ਫਾਕਨਰ ਵਜੋਂ ਪਛਾਣ ਕੀਤੀ ਗਈ, ਜੋ ਪੀੜਤ ਨੂੰ ਵਾਰ-ਵਾਰ ਹਥੌੜੇ ਨਾਲ ਮਾਰ ਰਿਹਾ ਸੀ। ਗ੍ਰਿਫ਼ਤਾਰੀ ਮਗਰੋਂ ਹੁਣ ਜੂਲੀਅਨ ਫਾਕਨਰ ਡੀਕਲਬ ਕਾਉਂਟੀ ਦੀ ਜੇਲ੍ਹ ਵਿੱਚ ਬੰਦ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *