ਗੀਤਾਂ ਵਾਲੀਆਂ ਗੱਲਾਂ ਸੱਚ ਹੋਈਆਂ 3 ਪਿੰਡ ਤੇ ਸਾਰੀਆਂ ਕੋਠੀਆਂ ਵਿਕਾਊ, ਹਰ ਘਰ ਤੇ ਵਿਕਾਊ ਦੇ ਪੋਸਟਰ ਲੱਗੇ

ਪਿੰਡ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਦਾ ਮਾਮਲਾ ਕਰੀਬ ਦੋ ਸਾਲ ਤੋਂ ਸੁਰਖੀਆਂ ਦੇ ਵਿੱਚ ਰਿਹਾ ਹੈ। ਬਹੁਤ ਵਾਰ ਪਿੰਡ ਨਿਵਾਸੀਆਂ ਵੱਲੋਂ ਪ੍ਰਸ਼ਾਸਨ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਪਰ ਕੋਈ ਹੱਲ ਨਹੀਂ ਨਿਕਲਿਆ। ਹੁਣ ਪਿੰਡ ਮੁਸ਼ਕਾਬਾਦ ਅਤੇ ਨਾਲ ਲਗਦੇ ਦੋ ਪਿੰਡ ਟੱਪਰੀਆਂ ਅਤੇ ਖੀਰਨੀਆਂ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ‘ਸਾਡੇ ਪਿੰਡ ਵਿਕਾਊ ਹਨ’ ‘ਸਾਡੇ ਘਰ ਵਿਕਾਊ ਹਨ’ ਦੇ ਪੋਸਟਰ ਤਿੰਨ ਪਿੰਡਾਂ ਦੇ ਘਰਾਂ ਦੇ ਬਾਹਰ ਅਤੇ ਪਿੰਡ ਦੇ ਹਰ ਕੋਨੇ ‘ਤੇ ਲਗਾਏ ਗਏ

ਹਨ।ਪਿੰਡ ਨਿਵਾਸੀਆਂ ਦਾ ਕਹਿਣਾ ਹੈ ਕਿ ਦੋ ਸਾਲ ਤੋਂ ਅਸੀਂ ਆਪਣੇ ਪਿੰਡ ਦੇ ਵਿੱਚ ਲੱਗ ਰਹੀ ਗੈਸ ਫੈਕਟਰੀ ਦਾ ਵਿਰੋਧ ਕਰ ਰਹੇ ਹਾਂ ਅਸੀਂ ਅਨੇਕਾਂ ਬਾਰ ਪ੍ਰਸ਼ਾਸਨ ਅਤੇ ਸਰਕਾਰ ਨਾਲ ਗੱਲਬਾਤ ਕੀਤੀ, ਸੜਕ ਜਾਮ ਕਰ ਰੋਸ਼ ਪ੍ਰਦਰਸ਼ਨ ਕੀਤੇ ਪਰ ਕਿਸੇ ਨੇ ਕੋਈ ਸਾਡਾ ਹੱਲ ਨਹੀਂ ਕੱਢਿਆ। ਹੁਣ ਅਸੀਂ ਥੱਕ ਹਾਰ ਕੇ ਆਪਣੇ ਘਰ ਵਿਕਾਊ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਹ ਪੋਸਟਰ ਇਸ ਕਰਕੇ ਲਗਾਏ ਹਨ ਕਿ ਜੇਕਰ ਇਹ ਫੈਕਟਰੀ ਲੱਗਦੀ ਹੈ ਤਾਂ ਪਿੰਡ ਦੀ ਹਵਾ ਅਤੇ ਪਾਣੀ ਖਰਾਬ ਹੋ ਜਾਵੇਗਾ ਅਤੇ ਮਨੁੱਖੀ ਜੀਵਨ ਲਈ ਨਹੀਂ ਰਹੇਗਾ, ਇਸ ਲਈ ਅਸੀਂ

ਆਪਣੇ ਘਰ ਵੇਚ ਕੇ ਇਥੋਂ ਚਲੇ ਜਾਵਾਂਗੇ।ਪਿੰਡ ਨਿਵਾਸੀਆਂ ਨੇ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੀ 28 ਮਾਰਚ ਨੂੰ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕਰ ਅਣਮਿੱਥੇ ਸਮੇਂ ਲਈ ਆਪਣੀ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਅਸੀਂ ਧਰਨਾ ਲਗਾਵਾਂਗੇ। ਇਸ ਸੰਬੰਧ ਦੇ ਵਿੱਚ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦਾ ਕਹਿਣਾ ਸੀ ਕਿ ਮੈਂ ਹਮੇਸ਼ਾ ਆਪਣੇ ਹਲਕੇ ਦੇ ਲੋਕਾਂ ਨਾਲ ਖੜ੍ਹੇ ਹਾਂ। ਜੇਕਰ ਇਸ ਫੈਕਟਰੀ ਨਾਲ ਕੋਈ ਪਿੰਡ ਨਿਵਾਸੀਆਂ ਨੂੰ ਨੁਕਸਾਨ ਹੁੰਦਾ ਹੈ ਤਾਂ ਅਸੀਂ ਨਹੀਂ ਹੋਣ ਦਵਾਂਗੇ। ਵਿਧਾਇਕ ਨੇ ਕਿਹਾ ਕਿ ਮੈਂ ਪਿੰਡ ਵਾਸੀਆਂ ਦੀ ਪਰੇਸ਼ਾਨੀ ਦੂਰ ਕਰਵਾਉਣ ਲਈ ਸੀਐਮ ਸਾਬ ਨਾਲ ਵੀ ਮੀਟਿੰਗ ਕਰਵਾ ਦਵਾਂਗਾ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *