ਗਰੀਬ ਮਾਪਿਆਂ ਦਾ ਪੁੱਤ ਪਰਤਿਆ ਫੌਜੀ ਬਣ ਕੇ I ਪਿੰਡ ਵਾਲਿਆਂ ਨੇ ਕੀਤਾ ਫੁੱਲਾਂ ਦੀ ਵਰਖਾ ਨਾਲ ਸਵਾਗਤ

ਫੌਜੀ ਵਰਦੀ ‘ਚ ਘਰ ਆ ਕੇ ਮਾਪਿਆਂ ਨੂੰ ਸਲੂਟ ਮਾਰਿਆ ਤਾਂ ਖੁਸ਼ੀ ‘ਚ ਸਾਰੇ ਭਾਵੁਕ ਹੋ ਗਏ। ਗੁਰਪ੍ਰੀਤ ਸਿੰਘ ਫੌਜੀ ਨੇ ਘਰ ਆਉਂਦਿਆਂ ਹੀ ਆਪਣੀ ਮਾਂ ਤੇ ਪਿਤਾ ਨੂੰ ਸਲੂਟ ਮਾਰਿਆ ਅਤੇ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਗੁਰਪ੍ਰੀਤ ਸਿੰਘ ਫੌਜੀ ਦੇ ਮਾਤਾ-ਪਿਤਾ ਨੇ ਮਜ਼ਦੂਰੀ ਕਰ ਆਪਣੇ ਲੜਕੇ ਨੂੰ ਫੌਜ ਵਿੱਚ ਭਰਤੀ ਹੋਣ ਦੇ ਕਾਬਿਲ ਬਣਾਇਆ। ਗੁਰਪ੍ਰੀਤ ਸਿੰਘ ਫੌਜੀ ਦੇ ਘਰ ਆਉਣ ‘ਤੇ ਰਿਸ਼ਤੇਦਾਰਾਂ ਨੇ ਵੀ ਫੁੱਲਾਂ ਨਾਲ ਸਵਾਗਤ ਕੀਤਾ।

ਉਸ ਦੇ ਪਿਤਾ ਜਗਸੀਰ ਸਿੰਘ ਨੇ ਕਿਹਾ ਕਿ ਅਸੀਂ ਬਹੁਤ ਹੀ ਗਰੀਬੀ ਦੇਖੀ ਹੈ ਅਤੇ ਆਪਣੇ ਬੱਚਿਆਂ ਨੂੰ ਬੜੀ ਮਿਹਨਤ ਨਾਲ ਪੜ੍ਹਾਇਆ ਹੈ। ਗੁਰਪ੍ਰੀਤ ਸਿੰਘ ਜੋ ਕਿ ਫੌਜ ਵਿੱਚ ਭਰਤੀ ਹੋਇਆ, ਉਹ ਸਾਡੇ ਨਾਲ ਮਜ਼ਦੂਰੀ ਵੀ ਕਰਦਾ ਰਿਹਾ। ਝੋਨਾ ਵੀ ਲਗਾਉਂਦਾ ਰਿਹਾ ਤਾਂ ਅਸੀਂ ਇੱਕ ਹੀ ਖਵਾਇਸ਼ ਦੇਖੀ ਸੀ ਕਿ ਆਪਣੇ ਬੇਟੇ ਨੂੰ ਫੌਜ ਵਿਚ ਭਰਤੀ ਕਰਵਾਉਣਾ। ਭਰਤੀ ਹੋਣ ਮਗਰੋਂ ਸਾਨੂੰ ਚਾਅ ਸੀ ਕਿ ਆਪਣੇ ਬੇਟੇ ਨੂੰ ਵਰਦੀ ‘ਚ ਦੇਖੀਏ।

ਹੁਣ ਸਾਡੇ ਬੇਟੇ ਨੇ ਸਾਡੀ ਇੱਛਾ ਪੂਰੀ ਕਰ ਦਿੱਤੀ ਹੈ।ਗੁਰਪ੍ਰੀਤ ਸਿੰਘ ਫੌਜੀ ਦੀ ਮਾਤਾ ਨੇ ਕਿਹਾ ਕਿ ਅਸੀਂ ਹੁਣ ਕੁਝ ਠੀਕ ਹਾਂ, ਪਹਿਲਾਂ ਅਸੀਂ ਦਿਹਾੜੀਆਂ ਕਰਕੇ ਆਪਣੇ ਬੱਚਿਆਂ ਨੂੰ ਪਾਲਿਆ। ਜਦੋਂ ਗੁਰਪ੍ਰੀਤ ਸਿੰਘ ਘਰ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਸਲੂਟ ਮਾਰਦਾ ਅਤੇ ਪੈਰੀ ਹੱਥ ਲਾਉਂਦਾ ਹੈ। ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿ ਜਾਂਦਾ ਤੇ ਪੂਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਉਸਦਾ ਸਵਾਗਤ ਕੀਤਾ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *