ਗਰੀਬ ਪਰਿਵਾਰ ਦੀਆਂ 200 ਬੱਕਰੀਆਂ ਦੀ ਹੋਈ ਮੌਤ

ਫਰੀਦਕੋਟ ’ਚ ਇਕ ਗਰੀਬ ਪਰਿਵਾਰ ਨਾਲ ਵੱਡੀ ਘਟਨਾ ਵਾਪਰੀ ਹੈ। ਇਸ ਘਟਨਾ ਹੋਣ ਉਪਰੰਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਥੋਂ ਦੀ ਜਰਮਨ ਕਲੋਨੀ ’ਚ ਰਹਿਣ ਵਾਲੇ ਇਕ ਗਰੀਬ ਪਰਿਵਾਰ ਦੀਆਂ 200 ਦੇ ਕਰੀਬ ਬੱਕਰੀਆਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿਚ 96 ਦੇ ਕਰੀਬ ਬੱਕਰੀਆਂ ਅਤੇ 100 ਤੋਂ ਵੱਧ ਬੱਕਰੀਆਂ ਦੇ ਬੱਚਿਆਂ ਦੀ ਮੌਤ ਹੋਈ ਹੈ। ਪਤਾ ਲੱਗਾ ਹੈ ਕਿ ਬੱਕਰੀ ਪਾਲਕ ਨੇ ਆਪਣੇ ਅਤੇ ਆਪਣੀ ਪਤਨੀ ਦੇ ਨਾਮ ’ਤੇ 3 ਲੱਖ ਦੇ ਕਰੀਬ ਦੀ ਲਿਮਟ ਬੰਨ੍ਹ ਕੇ ਬੱਕਰੀਆਂ ਖਰੀਦੀਆਂ ਸਨ, ਜਿਨ੍ਹਾਂ ਵਿਚ ਹੁਣ ਉਸ ਕੋਲ 265 ਦੇ ਕਰੀਬ ਬੱਚਿਆਂ ਸਮੇਤ

ਜਾਨਵਰ ਹੋ ਗਏ ਸਨ ਪਰ ਮਾੜੀ ਕਿਸਮਤ ਨਾਲ ਪੀ. ਪੀ. ਆਰ. ਨਾਮ ਦੇ ਵਾਇਰਸ ਨੇ ਪਹਿਲੀ ਮਾਘ ਵਾਲੇ ਦਿਨ ਤੋਂ ਉਸਦੀਆਂ ਬੱਕਰੀਆਂ ਦੀ ਜਾਨ ਲੈਣੀ ਸ਼ੁਰੂ ਕਰ ਦਿੱਤੀ ਸੀ, ਜਿਹੜੀ 200 ਦੇ ਕਰੀਬ ਪਹੁੰਚ ਗਈ। ਹੁਣ ਪਸ਼ੂ ਵਿਭਾਗ ਦੇ ਡਾਕਟਰਾਂ ਵੱਲੋਂ ਲਗਾਤਾਰ ਇਲਾਜ ਕੀਤਾ ਜਾ ਰਿਹਾ ਸੀ ਅਤੇ ਸੈਪਲਿੰਗ ਕਰਕੇ ਬਿਮਾਰੀ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਾਕਟਰਾਂ ਵਲੋਂ ਉਕਤ ਪਰਿਵਾਰ ਦੇ ਰਹਿੰਦੇ ਜਾਨਵਰਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਬੱਕਰੀ ਪਾਲਕ ਜਸਵਿੰਦਰ ਸਿੰਘ ਨੇ ਭਾਵੁਕ ਹੁੰਦੇ ਹੋਏ ਦੱਸਿਆ ਕਿ

ਉਸਦੀਆਂ 96 ਦੇ ਕਰੀਬ ਵੱਡੀਆਂ ਬੱਕਰੀਆਂ ਅਤੇ 100 ਤੋਂ ਵੱਧ ਮੇਮਣਿਆਂ ਦੀ ਮੌਤ ਹੋ ਚੁੱਕੀ ਹੈ। ਉਸਨੇ ਆਪਣੇ ਅਤੇ ਆਪਣੀ ਘਰ ਵਾਲੀ ਦੇ ਨਾਮ ’ਤੇ ਬੈਂਕ ਵਿਚੋਂ ਕਰਜ਼ਾ ਲੈ ਕੇ ਬੱਕਰੀਆਂ ਖਰੀਦੀਆਂ ਸਨ। 20 ਤੋਂ 30 ਹਜ਼ਾਰ ਦੇ ਕਰੀਬ ਇਕ ਬੱਕਰੀ ਦੀ ਕੀਮਤ ਹੈ। ਅੱਜ ਉਸਦਾ ਪੂਰਾ ਘਰ ਉੱਜੜ ਗਿਆ ਹੈ, ਜੋ 40/50 ਨਗ ਰਹਿ ਗਏ ਹਨ, ਉਸਦਾ ਡਾਕਟਰ ਇਲਾਜ ਲਗਾਤਾਰ ਕਰ ਰਹੇ ਹਨ ਤਾਂ ਜੋ ਇਨ੍ਹਾਂ ਨੂੰ ਬਚਾਇਆ ਜਾ ਸਕੇ।

ਉਸਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਸਰਕਾਰ ਉਸਦਾ ਕਰਜ਼ਾ ਮੁਆਫ਼ ਕਰ ਦੇਵੇ ਤਾਂ ਉਸਦਾ ਘਰ ਬਚ ਸਕਦਾ ਹੈ। ਇਸ ਮੌਕੇ ਪੀੜਤ ਵਿਅਕਤੀ ਦੇ ਗੁਆਂਢੀ ਸੁਖਵੰਤ ਸਿੰਘ ਨੇ ਦੱਸਿਆ ਕਿ ਇਕ ਪੀ. ਪੀ. ਆਰ. ਨਾਮ ਦੇ ਵਾਇਰਸ ਨੇ ਉਸਦੇ ਵੱਡੇ ਭਰਾ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਸਰਕਾਰ ਤੇ ਸਮਾਜਸੇਵੀ ਪੀੜਤ ਪਰਿਵਾਰ ਦੀ ਮੱਦਦ ਲਈ ਅੱਗੇ ਆਉਣ ਤਾਂ ਜੋ ਗਰੀਬ ਪਰਿਵਾਰ ਦਾ ਫਿਰ ਤੋਂ ਗੁਜ਼ਾਰਾ ਚੱਲ ਸਕੇ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *