ਕੈਨੇਡਾ ‘ਚ ਰਾਤੋ-ਰਾਤ ਬਦਲੀ ਸੰਦੀਪ ਪਟੇਲ ਦੀ ਜ਼ਿੰਦਗੀ 1 ਮਿਲੀਅਨ ਡਾਲਰ ਨਾਲ ਹੋ ਗਿਆ ਮਾਲੋ-ਮਾਲ

ਕੈਨੇਡਾ ਵਿੱਚ ਰਹਿਣ ਵਾਲੇ ਇਕ ਗੁਜਰਾਤੀ ਮੂਲ ਦੇ ਸੰਦੀਪ ਪਟੇਲ ਦਾ ਜੈਕਪਾਟ ਲੱਗਾ ਹੈ, ਜਿਸ ਵਿਚ ਉਸ ਨੇ ਰਾਤੋ-ਰਾਤ 10 ਲੱਖ ਕੈਨੇਡੀਅਨ ਡਾਲਰ ਯਾਨੀ 1 ਮਿਲੀਅਨ ਡਾਲਰ ਦਾ ਇਨਾਮ ਜਿੱਤਿਆ ਹੈ। ਜੇਕਰ ਇਸ ਰਕਮ ਨੂੰ ਰੁਪਏ ਵਿੱਚ ਬਦਲਿਆ ਜਾਵੇ ਤਾਂ ਇਹ 6.13 ਕਰੋੜ ਰੁਪਏ ਤੋਂ ਵੱਧ ਦੀ ਰਕਮ ਬਣਦੀ ਹੈ। ਲਾਟਰੀ ਜੇਤੂ ਸੰਦੀਪ ਪਟੇਲ ਓਨਟਾਰੀਓ ਖੇਤਰ ਦੇ ਅਰਨਪ੍ਰਿਅਰ ਨਾਂ ਦੇ ਕਸਬੇ ਵਿੱਚ ਰਹਿੰਦਾ ਹੈ ਅਤੇ ਆਪਣਾ ਕਾਰੋਬਾਰ ਵੀ ਚਲਾਉਂਦਾ ਹੈ। ਸੰਦੀਪ ਪਟੇਲ ਹਫ਼ਤੇ ਵਿੱਚ 2 ਤੋਂ 3 ਲਾਟਰੀ ਦੀਆਂ ਟਿਕਟਾਂ ਖਰੀਦਦਾ ਸੀ। ਦਰਅਸਲ ਸੰਦੀਪ

ਪਟੇਲ ਨੇ 2023 ਵਿੱਚ ਇੱਕ ਲਾਟਰੀ ਟਿਕਟ ਖ਼ਰੀਦੀ ਸੀ, ਜਿਸ ਦਾ ਡਰਾਅ 29 ਜੁਲਾਈ 2023 ਨੂੰ ਨਿਕਲ ਚੁੱਕਾ ਸੀ ਪਰ ਕੁੱਝ ਦਿਨ ਪਹਿਲਾਂ ਜਦੋਂ ਉਹ ਆਪਣੀ ਕਾਰ ਦੀ ਸਫ਼ਾਈ ਕਰ ਰਿਹਾ ਸੀ ਤਾਂ ਉਸ ਨੂੰ ਪੁਰਾਣੀ ਲਾਟਰੀ ਟਿਕਟ ਮਿਲੀ, ਜਦੋਂ ਸੰਦੀਪ ਪਟੇਲ ਨੇ ਲਾਟਰੀ ਟਿਕਟ ਸਕੈਨ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੇ 1 ਮਿਲੀਅਨ ਡਾਲਰ ਦੀ ਰਕਮ ਜਿੱਤ ਲਈ ਹੈ। ਕਿਉਂਕਿ ਉਸ ਦੀ ਲਾਟਰੀ ਦੇ 7 ਨੰਬਰ ਲੱਕੀ ਡਰਾਅ ਨਾਲ ਮੇਲ ਖਾ ਰਹੇ ਸਨ। ਇਸ ਮਗਰੋਂ ਉਹ ਆਪਣੀ ਟਿਕਟ ਲੈ ਕੇ ਟੋਰਾਂਟੋ ਪਹੁੰਚਿਆ, ਜਿੱਥੇ ਉਸ ਨੂੰ 1 ਮਿਲੀਅਨ ਡਾਲਰ ਦਾ ਚੈੱਕ ਭੇਟ

ਕੀਤਾ ਗਿਆ। ਸੰਦੀਪ ਪਟੇਲ ਨੂੰ ਬੀਤੀ 19 ਮਾਰਚ 2024 ਨੂੰ 1 ਮਿਲੀਅਨ ਡਾਲਰ ਦਾ ਚੈੱਕ ਮਿਲਿਆ। ਸੰਦੀਪ ਪਟੇਲ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਪੈਸਿਆਂ ਨਾਲ ਆਪਣੇ ਹੋਮ ਲੋਨ ਦਾ ਭੁਗਤਾਨ ਕਰੇਗਾ ਅਤੇ ਆਪਣੇ ਨਿਵੇਸ਼ ਦੇ ਕੁਝ ਟੀਚਿਆਂ ਨੂੰ ਪੂਰਾ ਕਰੇਗਾ, ਜਦੋਂ ਕਿ ਬਾਕੀ ਬਚੀ ਰਕਮ ਦੀ ਬਚਤ ਕਰੇਗਾ। ਹਮੇਸ਼ਾ ਲਾਟਰੀ ਦੀਆਂ ਟਿਕਟਾਂ ਖਰੀਦਣ ਵਾਲੇ ਸੰਦੀਪ ਪਟੇਲ ਨੇ ਮੰਨਿਆ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਕ ਦਿਨ ਉਹ ਲਾਟਰੀ ਜਿੱਤ ਜਾਵੇਗਾ, ਪਰ ਉਸ ਦੀ ਪਤਨੀ ਨੂੰ ਵਿਸ਼ਵਾਸ ਸੀ ਕਿ ਉਹ ਦਿਨ ਜ਼ਰੂਰ ਆਵੇਗਾ। ਇਥੇ ਦੱਸ ਦੇਈਏ ਕਿ ਜ਼ਿਆਦਾਤਰ ਦੇਸ਼ਾਂ ਵਿੱਚ ਲਾਟਰੀ ਜਿੱਤਣ ਵਾਲੇ ਵਿਅਕਤੀ ਨੂੰ ਭਾਰੀ ਟੈਕਸ ਅਦਾ ਕਰਨਾ ਪੈਂਦਾ ਹੈ, ਪਰ ਕੈਨੇਡਾ ਵਿੱਚ ਲਾਟਰੀ ਵਿੱਚ ਜਿੱਤਣ ਵਾਲੇ ਵੱਲੋਂ ਕੋਈ ਟੈਕਸ ਨਹੀਂ ਅਦਾ ਕੀਤਾ ਜਾਂਦਾ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *