ਔਰਤ ਨੇ 14 ਸਾਲ ਦੀ ਕੁੜੀ ਨੂੰ ਵੇਚਤਾ 20,000 ’ਚ

ਪਟਿਆਲਾ ਜ਼ਿਲ੍ਹੇ ਦੇ ਪਿੰਡ ਮੂੰਡਖੇੜਾ ਦੇ ਵਿੱਚ ਇੱਕ 14 ਸਾਲਾ ਲੜਕੀ ਨੂੰ ਉਸਦੇ ਹੀ ਪਿੰਡ ਦੀ ਰਹਿਣ ਵਾਲੀ ਇੱਕ ਔਰਤ ਦੇ ਵੱਲੋਂ ਕਥਿਤ ਰੂਪ ਦੇ ਵਿੱਚ 20 ਹਜਾਰ ਦੇ ਵਿੱਚ ਅੱਗੇ ਵੇਚਕੇ ਅਤੇ ਉਸਦਾ ਵਿਆਹ ਕਰਵਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਪਰਿਵਾਰ ਵੱਲੋਂ ਪੁਲਿਸ ਦੀ ਸਹਾਇਤਾ ਦੇ ਨਾਲ ਉਕਤ ਲੜਕੀ ਨੂੰ ਬਰਾਮਦ ਕਰ ਲਿਆ ਗਿਆ ਹੈ ਤੇ ਪੁਲਿਸ ਨੇ ਉਕਤ 2 ਮਹਿਲਾਵਾਂ ਤੇ 2 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗਿਰਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੱਸ ਦਈਏ ਕਿ ਪਿੰਡ ਮੂੰਡ ਖੇੜਾ ਦੀ ਰਹਿਣ ਵਾਲੀ ਇੱਕ 14 ਸਾਲਾ ਬੱਚੀ ਨੂੰ ਉਸਦੇ ਹੀ ਪਿੰਡ ਦੇ ਵਿੱਚ ਰਹਿਣ ਵਾਲੀ ਇੱਕ ਔਰਤ ਦੀਪਿਕਾ ਨੇ ਆਪਣੇ ਝਾਂਸੇ ਚ ਲਿਆਂ ਅਤੇ ਫੇਰ ਖੇੜੀ ਜੱਟਾਂ ਚ ਆਪਣੀ ਮਾਸੀ ਨਾਲ ਗੰਢ ਤੁੱਪ ਕਰਕੇ ਆਪਣੇ ਘਰੇ ਬੁਲਾਇਆ ਅਤੇ ਉਸਦੀ ਮਾਸੀ ਵੀਨਾ ਉਸ ਨੂੰ ਮੋਟਰਸਾਈਕਲ ‘ਤੇ ਪਿੰਡ ਖੇੜੀ ਜੱਟਾਂ ਦੇ ਵਿੱਚ ਲੈ ਗਈ, ਜਿੱਥੇ ਉਸਦਾ ਵਿਆਹ 26 ਸਾਲਾ ਨੌਜਵਾਨ ਨਾਲ ਕਰ ਦਿੱਤਾ ਗਿਆ।ਇਸ ਦੌਰਾਨ ਜਦੋਂ ਲੜਕੀ ਘਰੇ ਨਹੀਂ ਆਈ ਤਾਂ ਉਸਦੀ ਕਈ ਦਿਨ ਤਲਾਸ਼ ਕੀਤੀ ਗਈ ਅਤੇ ਜਦੋਂ ਸੀਸੀਟੀਵੀ ਕੈਮਰੇ ਖੰਗਾਲੇ ਗਏ ਤਾਂ ਉਕਤ ਬੱਚੀ ਪਿੰਡ

ਖੇੜੀ ਜੱਟਾਂ ਦੀ ਰਹਿਣ ਵਾਲੀ ਵੀਨਾ ਨਾਮਕ ਔਰਤ ਦੇ ਨਾਲ ਮੋਟਰਸਾਈਕਲ ਉੱਤੇ ਜਾਂਦੀ ਹੋਈ ਨਜ਼ਰ ਆ ਗਈ। ਜਿਸ ਮਗਰੋਂ ਪਿੰਡ ਵਾਸੀ ਪੁਲਿਸ ਦੇ ਨਾਲ ਉਕਤ ਔਰਤ ਦੇ ਘਰੇ ਪਹੁੰਚੇ ਪਹਿਲਾਂ ਤਾਂ ਉਸ ਔਰਤ ਨੇ ਇਸ ਪ੍ਰਤੀ ਆਪਣੀ ਅਣਭਿੱਜਤਾ ਜਾਹਿਰ ਕੀਤੀ ਪਰ ਬਾਅਦ ਦੇ ਵਿੱਚ ਜਦੋਂ ਉਸਨੂੰ ਸੀਸੀਟੀਵੀ ਕੈਮਰਾ ਦੀ ਗੱਲ ਦੱਸੀ ਗਈ ਤਾਂ ਉਹ ਮੰਨ ਗਈ ਅਤੇ ਲੜਕੀ ਨੂੰ ਪੁਲਿਸ ਨੇ ਪਿੰਡ ਖੇੜੀ ਜੱਟਾਂ ਤੋਂ ਬਰਾਮਦ ਕਰ ਲਿਆ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *