[ad_1]
ਜਹਾਜ਼ ਵਿਚ ਪਾਇਲਟ ‘ਤੇ ਯਾਤਰੀਆਂ ਲਈ ਜ਼ਿੰਮੇਵਾਰੀ ਹੁੰਦੀ ਹੈ ਅਤੇ ਉਸ ਦੀ ਇਕ ਗਲਤੀ ਸੈਂਕੜੇ ਲੋਕਾਂ ਦੀ ਜਾਨ ਲੈ ਸਕਦੀ ਹੈ ਪਰ ਇੰਡੋਨੇਸ਼ੀਆ ਵਿਚ ਇਕ ਅਜਿਹਾ ਹੈਰਾਨਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਦੋਂ ਬਾਟਿਕ ਏਅਰ ਫਲਾਈਟ ਦੇ ਪਾਇਲਟ ਅਤੇ ਸਹਿ-ਪਾਇਲਟ ਦੋਵੇਂ ਕਰੀਬ ਅੱਧੇ ਘੰਟੇ ਤੱਕ ਸੌਂ ਗਏ, ਜਿਸ ਤੋਂ ਬਾਅਦ ਜਹਾਜ਼ ਆਪਣਾ ਰਸਤਾ ਭਟਕ ਗਿਆ। ਨੈਸ਼ਨਲ ਟਰਾਂਸਪੋਰਟ ਸੇਫਟੀ ਕਮੇਟੀ (ਕੇ.ਐੱਨ.ਕੇ.ਟੀ.) ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ‘ਚ ਕਿਹਾ ਗਿਆ ਹੈ
ਕਿ ਇਹ ਹਾਦਸਾ 25 ਜਨਵਰੀ ਨੂੰ ਵਾਪਰਿਆ ਸੀ। ਇਸ ਦੌਰਾਨ ਜਹਾਜ਼ ‘ਚ 153 ਯਾਤਰੀ ਸਵਾਰ ਸਨ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਕਮੇਟੀ ਵੱਲੋਂ ਕੀਤੀ ਗਈ ਘਟਨਾ ਦੀ ਸ਼ੁਰੂਆਤੀ ਜਾਂਚ ਵਿੱਚ ਦੋਵਾਂ ਪਾਇਲਟਾਂ ਦੇ ਸੌਂਣ ਦੀ ਗੱਲ ਸਾਹਮਣੇ ਆਈ ਹੈ। KNKT ਤੋਂ ਪ੍ਰਾਪਤ ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ, ਬਾਟਿਕ ਏਅਰ BTK6723 ਦੇ ਪਾਇਲਟ ਅਤੇ ਸਹਿ-ਪਾਇਲਟ ਦੋਵੇਂ ਦੱਖਣ-ਪੂਰਬੀ ਸੁਲਾਵੇਸੀ ਸੂਬੇ ਦੇ ਕੇਂਡਰੀ ਤੋਂ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਲਈ ਉਡਾਣ ਦੌਰਾਨ ਸੌਂ ਗਏ। ਹਾਲਾਂਕਿ, ਉਡਾਣ ਦੌਰਾਨ 153 ਯਾਤਰੀਆਂ ਅਤੇ ਜਹਾਜ਼ ਵਿਚ ਸਵਾਰ
4 ਫਲਾਈਟ ਅਟੈਂਡੈਂਟਾਂ ਵਿਚੋਂ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਅਤੇ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆਂ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਫਲਾਈਟ BTK6723 ਨੇ 2 ਘੰਟੇ 35 ਮਿੰਟ ਤੱਕ ਉਡਾਣ ਭਰੀ, ਜਿਸ ‘ਚ ਦੋਵੇਂ ਪਾਇਲਟ 30 ਮਿੰਟ ਸੁੱਤੇ ਰਹੇ। ਦੱਸਿਆ ਗਿਆ ਕਿ ਪਾਇਲਟਾਂ ਦੇ ਸੌਂ ਜਾਣ ਕਾਰਨ ਨੇਵੀਗੇਸ਼ਨ ਵਿੱਚ ਗਲਤੀਆਂ ਹੋਈਆਂ ਅਤੇ ਜਹਾਜ਼ ਆਪਣਾ ਰਸਤਾ ਭਟਕ ਗਿਆ। ਹਾਲਾਂਕਿ ਜਦੋਂ ਕੰਟਰੋਲ ਰੂਮ ਨੇ ਦੇਖਿਆ ਤਾਂ ਪਾਇਲਟ ਨਾਲ ਸੰਪਰਕ ਕੀਤਾ ਗਿਆ, ਜਿਸ ਤੋਂ ਬਾਅਦ ਪਾਇਲਟ ਦੀ ਨੀਂਦ ਖੁੱਲ੍ਹੀ ਅਤੇ ਜਹਾਜ਼ ਦੀ ਜਕਾਰਤਾ ‘ਚ ਸੁਰੱਖਿਅਤ ਲੈਂਡਿੰਗ ਕਰਵਾਈ ਗਈ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ
[ad_2]