ਆੜ੍ਹਤੀ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਆਤਮ ਹੱ ਤਿ ਆ

ਜਿਲਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਜਾਜਨ ਵਿਖੇ ਇੱਕ ਨੌਜਵਾਨ ਕਿਸਾਨ ਵੱਲੋਂ ਆੜ੍ਹਤੀ ਤੋਂ ਪਰੇਸ਼ਾਨ ਹੋ ਕੇ ਆਤਮ ਹੱਤਿਆ ਕਰਨ ਦੀ ਖਬਰ ਸਾਹਮਣੇ ਆਈ ਹੈ। ਕਿਸਾਨ ਵੱਲੋਂ ਮੌ ਤ ਤੋਂ ਪਹਿਲਾਂ ਇੱਕ ਲਾਈਵ ਵੀਡੀਓ ਵੀ ਬਣਾਈ ਗਈ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਦੂਜੇ ਪਾਸੇ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਬਲਵਿੰਦਰ ਕੌਰ ਦੇ ਬਿਆਨਾਂ ਦੇ ਅਧਾਰ ਤੇ ਆੜ੍ਹਤੀ ਬੰਟੀ ਭਾਟੀਆ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੀ ਪਤਨੀ ਬਲਵਿੰਦਰ ਕੌਰ

ਨੇ ਦੱਸਿਆ ਹੈ ਕਿ  ਉਸਦੇ ਪਤੀ ਪਵਨਦੀਪ ਸਿੰਘ ਨੇ ਕਰੀਬ ਦੇ ਸਾਲ ਪਹਿਲਾ ਆੜਤੀ ਬੰਟੀ ਭਾਟੀਆ ਵਾਸੀ ਫਤਿਹਗੜ ਚੂੜੀਆ ਤੋਂ ਆਪਣੇ ਲੜਕੇ ਦੀ ਬਿਮਾਰੀ ਅਤੇ ਘਰੇਲੂ ਜਰੂਰਤ ਵਾਸਤੇ ਕਰੀਬ 2-1/2 ਲੱਖ ਰੁਪਏ ਲਏ ਸਨ ਅਤੇ ਜੋ ਸਾਡੀ ਆਰਥਿਕ ਹਾਲਤ ਕਮਜੋਰ ਹੋਣ ਕਰਕੇ ਸਮੇਂ ਸਿਰ ਨਹੀ ਦਿੱਤੇ ਗਏ। ਆੜਤੀ ਨੇ ਵਿਆਜ ਪਾ ਕੇ ਰਕਮ ਜਿਆਦਾ ਬਣਾ ਲਈ ਅਤੇ ਸਾਡੇ ਨਾਲ ਕੋਈ ਹਿਸਾਬ ਕਿਤਾਬ ਨਹੀਂ ਕੀਤਾ ਅਤੇ ਉਸਦੇ ਬਦਲੇ ਸਾਡਾ ਟਰੈਕਟਰ 275 ਮਹਿੰਦਰਾ ਵੀ ਕਰੀਬ 6 ਮਹੀਨੇ ਪਹਿਲਾ ਆੜਤੀ ਲੈ ਗਿਆ ਅਤੇ ਟਰੈਕਟਰ ਲਿਜਾਣ ਦੇ ਬਾਅਦ ਵੀ ਕੋਈ

ਹਿਸਾਬ ਨਹੀ ਕੀਤਾ ਗਿਆ। ਮੇਰੇ ਪਤੀ ਨੇ ਸਫੈਦੇ ਵੇਚ ਕੇ 1 ਲੱਖ ਰੁਪਏ ਵੀ ਦਿੱਤੇ ਸਨ।ਬਲਵਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਆੜਤੀ ਬੰਟੀ ਭਾਟੀਆ ਸਾਨੂੰ ਧਮਕੀਆ ਦਿੰਦਾ ਸੀ ਕਿ ਜੇਕਰ ਤੁਸੀ ਪੈਸੇ ਹੋਰ ਨਾ ਦਿੱਤੇ ਤਾਂ ਜੋ ਤੁਸੀਂ ਮੈਨੂੰ ਖਾਲੀ ਚੈਕ ਦਿੱਤੇ ਹਨ ਮੈਂ ਉਸ ਉਪਰ ਵੱਧ ਰਕਮ ਭਰ ਕੇ ਤੁਹਾਡੇ ਖਿਲਾਫ ਅਦਾਲਤ ਵਿੱਚ ਕੇਸ਼ ਕਰ ਦਿਆਂਗਾ ।28 ਮਈ  ਨੂੰ ਉਕਤ ਆੜਤੀਆ ਘਰ ਆ ਕੇ ਧਮਕੀਆ ਦੇ ਕੇ ਗਿਆ ਸੀ ਕਿ ਮੈ ਤੁਹਾਡੀ ਜਾਇਦਾਦ ਲਿਖਾ ਲੈਣੀ ਹੈ ਜਿਸ ਕਰਕੇ ਮੇਰਾ ਪਤੀ ਬਹੁਤ ਪ੍ਰੇਸ਼ਾਨ ਰਹਿੰਦਾ ਰਹਿੰਦਾ ਸੀ। ਕੱਲ 30 ਮਈ ਨੂੰ ਕਾਰਜ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਸਾਹਪੁਰ ਜਾਜਨ ਨੇ ਦੱਸਿਆ ਕਿ ਪਵਨਦੀਪ ਸਿੰਘ ਨੇ ਕੋਈ ਜਹਿਰੀਲੀ ਦਵਾਈ ਖਾ ਲਈ ਹੈ ਜੋ ਝੰਗੀਆ ਮੋੜ ਡੇਰਾ ਬਾਬਾ ਨਾਨਕ ਵਿਖੇ ਪਿਆ ਹੈ ਜਿਸ ਕਰਕੇ ਉਸਦੀ ਮੌ ਤ ਹੋ ਗਈ ਹੈ ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *