ਅੰਗੀਠੀ ਬਣੀ ਪੂਰੇ ਪਰਿਵਾਰ ਲਈ ਕਾਲ, 2 ਸਾਲਾਂ ਦੇ ਪੁੱਤ ਤੇ 4 ਸਾਲਾਂ ਦੀ ਧੀ ਸਣੇ 4 ਦੀ ਗਈ ਜਾ/ਨ

ਪੰਜਾਬ ਵਿੱਚ ਹੱਡ ਕੰਬਾਊ ਠੰਡ ਪੈ ਰਹੀ ਹੈ। ਇਸ ਦੌਰਾਨ ਆਪਣੇ ਆਪ ਨੂੰ ਗਰਮ ਰੱਖਣ ਲਈ ਲੋਕ ਅੱਗ ਵੀ ਸੇਕਦੇ ਹਨ ਪਰ ਇੱਕ ਗਲਤੀ ਜਾਨ ਨੂੰ ਭਾਰੀ ਪੈ ਜਾਂਦੀ ਹੈ ਜਦੋਂ ਲੋਕ ਬੰਦ ਕਮਰੇ ਵਿੱਚ ਅੰਗੀਠੀਆਂ ਬਾਲ ਕੇ ਸੌਂ ਜਾਂਦੇ ਹਨ। ਪਹਿਲਾਂ ਵੀ ਅਜਿਹੀਆਂ ਕਈ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਤਾਜ਼ਾ ਮਾਮਲੇ ਵਿੱਚ ਪਟਿਆਲਾ ਜ਼ਿਲੇ ਵਿੱਚ ਅੰਗੀਠੀ ਬਾਲ ਕੇ ਸੇਕ ਰਹੇ ਪਰਿਵਾਰ ਨੂੰ ਗੈਸ ਚੜ੍ਹ ਗਈ, ਜਿਸ ਨਾਲ 2 ਬੱਚਿਆਂ ਸਣੇ ਮਾਪਿਆਂ ਨੇ ਦਮ ਤੋੜ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਸਨੋਰੀ ਅੱਡਾ ਸਥਿਤ ਮਾਰਕਰ ਕਾਲੋਨੀ ਵਿੱਚ ਇੱਕ ਘਰ ਵਿੱਚ ਇੱਕ

ਪ੍ਰਵਾਸੀ ਪਰਿਵਾਰ ਰਹਿ ਰਿਹਾ ਸੀ ਅਤੇ ਜੈ ਦੁਰਗਾ ਕੰਪਨੀ ਵਿੱਚ ਕੰਮ ਕਰਦਾ ਸੀ। ਪਤਾ ਲੱਗਾ ਹੈ ਕਿ ਪਰਿਵਾਰ ਅੰਗੀਠੀ ਬਾਲ ਕੇ ਸੇਕ ਰਿਹਾ ਸੀ ਪਰ ਇਸੇ ਵਿਚਾਲੇ ਧੂੰਏਂ ਕਾਰਨ ਬੱਚਿਆਂ ਸਣੇ ਉਨ੍ਹਾਂ ਦੇ ਮਾਪਿਆਂ ਦੀ ਮੌਤ ਹੋ ਗਈ ਦੋ ਛੋਟੇ ਬੱਚੇ ਜਿਨ੍ਹਾਂ ਵਿੱਚ ਬੇਟੀ ਦੀ ਉਮਰ 4 ਸਾਲ ਅਤੇ ਪੁੱਤਰ ਦੀ ਉਮਰ 2 ਸਾਲ ਦੱਸੀ ਜਾਂਦੀ ਹੈ। ਫਿਲਹਾਲ ਥਾਣਾ ਕੋਤਵਾਲੀ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਪਰਿਵਾਰ ਦੀ ਲਾਸ਼ ਨੂੰ ਪਟਿਆਲਾ ਦੇ ਮੁਰਦਾਘਰ ‘ਚ ਰਖਵਾ ਦਿੱਤਾ ਹੈ, ਜਿੱਥੇ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਪਹਾੜਾਂ ‘ਤੇ ਬਰਫਬਾਰੀ

ਕਾਰਨ ਪੰਜਾਬ ‘ਚ ਠੰਡ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਗ੍ਰਾਊਂਡ ਫ੍ਰਾਸਟ (ਜ਼ਮੀਨ ‘ਤੇ ਠੰਡ ਕਾਰਨ ਪਾਣੀ ਦੇ ਜੰਮਣ ਦਾ ਕਾਰਨ ਬਣਨ ਵਾਲੀ ਸਥਿਤੀ) ਅਜੇ ਠੀਕ ਨਹੀਂ ਹੋਈ ਸੀ, ਇਸੇ ਦੌਰਾਨ ਮੌਸਮ ਵਿਭਾਗ ਨੇ ਖਤਰਨਾਕ ਕੋਲਡ ਡੇ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਮੁਤਾਬਕ ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 1 ਡਿਗਰੀ ਦਰਜ ਕੀਤਾ ਗਿਆ ਸੀ।ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ ਵੀ 10 ਡਿਗਰੀ ਤੋਂ ਹੇਠਾਂ ਆ ਗਿਆ ਹੈ। ਪਿਛਲੇ 2 ਦਿਨਾਂ ਦੌਰਾਨ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 9 ਡਿਗਰੀ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਅੰਕੜਿਆਂ ਮੁਤਾਬਕ ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 1 ਡਿਗਰੀ ਦਰਜ ਕੀਤਾ ਗਿਆ, ਜੋ ਆਮ ਤਾਪਮਾਨ ਨਾਲੋਂ 5 ਡਿਗਰੀ ਘੱਟ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *